ਸਮੱਗਰੀ 'ਤੇ ਜਾਓ

ਪਰਮਾਨੰਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਉਪਨਿਸ਼ਦਾਂ ਵਿੱਚ ਰਿਸ਼ੀਆਂ ਨੇ "ਆਨੰਦ" ਸ਼ਬਦ ਦੀ ਵਰਤੋਂ ਬ੍ਰਹਮ ਨੂੰ ਦਰਸਾਉਣ ਲਈ ਕੀਤੀ ਹੈ। ਬ੍ਰਹਮ ਇੱਕ ਅਜਿਹਾ ਪਰਮ ਤੱਤ ਹੈ ਜੋ ਅਨੰਤ, ਰੂਪ ਰਹਿਤ, ਅਵਿਨਾਸ਼ੀ ਅਤੇ ਸਦਾ ਰਹਿਣ ਵਾਲਾ ਹੈ। ਇਹ ਇੱਕੋ ਇਕ ਸੱਚ ਹੈ ਜੋ ਹਰ ਥਾਂ ਮੌਜੂਦ ਹੈ ਅਤੇ ਹਰ ਜੀਵ ਵਿੱਚ ਵਿਆਪਕ ਹੈ। "ਬ੍ਰਹਮਮਈ" ਦਾ ਅਰਥ ਹੈ ਅਜਿਹੀ ਅਵਸਥਾ ਜੋ ਬ੍ਰਹਮ ਨਾਲ ਭਰੀ ਹੋਈ ਹੋਵੇ, ਅਰਥਾਤ ਜੋ ਪੂਰਨਤਾ ਅਤੇ ਪਰਮ ਆਨੰਦ ਨਾਲ ਭਰਪੂਰ ਹੋਵੇ।

ਸਿੱਖ ਧਰਮ ਵਿੱਚ ਵੀ "ਪਰਮਾਨੰਦ" ਸ਼ਬਦ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਪਰਮਾਨੰਦ ਦਾ ਜਿਕਰ ਉਹ ਆਤਮਿਕ ਆਨੰਦ ਵਜੋਂ ਕੀਤਾ ਜਾਂਦਾ ਹੈ ਜੋ ਪਰਮਾਤਮਾ ਦੇ ਦਰਸ਼ਨ ਤੋਂ ਬਾਅਦ ਪ੍ਰਾਪਤ ਹੁੰਦਾ ਹੈ। ਗੁਰਬਾਣੀ ਵਿੱਚ ਇਹ ਦੱਸਿਆ ਗਿਆ ਹੈ ਕਿ ਜਦੋਂ ਮਨੁੱਖ ਆਪਣਾ ਚੰਜਲ ਮਨ ਸ਼ਾਂਤ ਕਰਕੇ ਪੂਰੀ ਤਰ੍ਹਾਂ ਪ੍ਰਭੂ ਵਿੱਚ ਲੀਨ ਕਰ ਲੈਂਦਾ ਹੈ, ਤਦੋਂ ਉਹ ਪਰਮਾਨੰਦ ਦੀ ਅਨੁਭੂਤੀ ਕਰਦਾ ਹੈ। ਗੁਰਬਾਣੀ ਵਿੱਚ ਕਈ ਅਜਿਹੇ ਸ਼ਬਦ ਹਨ ਜਿੱਥੇ ਪਰਮ ਆਨੰਦ ਨੂੰ ਪ੍ਰਭੂ ਦੀ ਨਿਅੜਤ ਦੇ ਅਨੁਭਵ ਵਜੋਂ ਵੇਖਾਇਆ ਗਿਆ ਹੈ। ਇਹ ਅਵਸਥਾ ਸੱਚੇ ਜੀਵਨ ਦਾ ਅੰਤਿਮ ਲਕੜ (ਉਦੇਸ਼) ਮੰਨੀ ਜਾਂਦੀ।