ਚਰਮਖਾਂ
ਦਿੱਖ
ਚਰਖ਼ੇ ਦੇ ਫੱਲੜ ਦੇ ਦੋਵੇਂ ਕਿਨਾਰਿਆਂ ਤੇ ਲੱਗੀਆਂ ਗੁੱਡੀਆਂ ਦੇ ਛੇਕਾਂ ਵਿਚ ਮੁੰਜ ਦੀਆਂ ਬਣਾਈਆਂ ਹੋਈਆਂ ਗੁੱਛੀਆਂ ਜਾਂ ਚਮੜੇ ਦੇ ਪਾਏ ਟੁਕੜਿਆਂ ਨੂੰ ਚਰਮਖਾਂ ਕਹਿੰਦੇ ਹਨ। ਪਹਿਲਾਂ ਚਰਮਖਾਂ ਲੱਕੜ ਦੀਆਂ ਹੁੰਦੀਆਂ ਸਨ। ਚਰਮਖਾਂ ਪਿਛਲੇ ਪਾਸੇ ਤੋਂ ਮੋਟੀਆਂ ਹੁੰਦੀਆਂ ਹਨ ਅਤੇ ਅਗਲੇ ਪਾਸੇ ਤੋਂ ਪਤਲੀਆਂ ਹੁੰਦੀਆਂ ਹਨ। ਪਤਲੇ ਵਾਲੇ ਹਿੱਸੇ ਤੋਂ ਹੀ ਚਰਮਖਾਂ ਨੂੰ ਗੁੱਡੀਆਂ ਦੇ ਛੇਕਾਂ ਵਿਚ ਪਾਇਆ ਜਾਂਦਾ ਹੈ। ਚਰਮਖਾਂ ਦੇ ਗੁੱਡੀਆਂ ਦੇ ਬਾਹਰ ਰਹੇ ਮੋਟੇ ਹਿੱਸਿਆਂ ਵਿਚ ਤੱਕਲਾ ਪਾਇਆ ਜਾਂਦਾ ਹੈ। ਇਹ ਚਰਮਖਾਂ ਹੀ ਤਕਲੇ ਨੂੰ ਇਕਸਾਰ ਰੱਖਦੀਆਂ ਹਨ। ਚਰਮਖਾਂ ਕਰਕੇ ਹੀ ਕੱਸਣ ਤੱਕਲੇ ਨੂੰ ਇਕਸਾਰ ਘੁਮਾਉਂਦੀ ਹੈ।ਤੱਕਲੇ ਦੇ ਇਕਸਾਰ ਘੁੰਮਣ ਨਾਲ ਹੀ ਪੂਣੀ ਵਿਚੋਂ ਧਾਗਾ ਕੱਤਿਆ ਜਾਂਦਾ ਹੈ। ਚਰਮਖਾਂ ਦੇ ਤੱਕਲੇ ਵਾਲੇ ਹਿੱਸੇ ਵਿਚ ਤੇਲ ਲਾਇਆ ਜਾਂਦਾ ਹੈ ਤਾਂ ਜੋ ਚਰਖਾ ਰੈਲਾ ਚੱਲੇ।
ਅੱਜਕੱਲ੍ਹ ਕੋਈ ਕੋਈ ਕੁੜੀ, ਬੜੀ ਹੀ ਚਰਖਾ ਕੱਤਦੀ ਹੈ। ਇਸ ਲਈ ਅੱਜ ਬਹੁਤੀ ਪੀੜ੍ਹੀ ਨੂੰ ਚਰਮਖਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ[1]
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ ਕਿਤਾਬ-ਭਾਰਤੀ ਕਾਵਿ-ਸ਼ਾਸਤਰ ( ਡਾ.ਸ਼ੁਕਦੇਵ ਸ਼ਰਮਾ)