ਸਮੱਗਰੀ 'ਤੇ ਜਾਓ

ਗੁਰਦਾਸ ਮਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁਰਦਾਸ ਮਾਨ
ਜਾਣਕਾਰੀ
ਜਨਮ (1957-01-04) 4 ਜਨਵਰੀ 1957 (ਉਮਰ 68)[1][2]
ਗਿੱਦੜਬਾਹਾ, ਪੰਜਾਬ, ਭਾਰਤ[2]
ਵੰਨਗੀ(ਆਂ)ਲੋਕ ਸੰਗੀਤ
ਭੰਗੜਾ
ਕਿੱਤਾ
  • ਗਾਇਕ
  • ਗੀਤਕਾਰ
  • ਅਦਾਕਾਰ
  • ਸੰਗੀਤਕਾਰ
ਸਾਲ ਸਰਗਰਮ1979–ਵਰਤਮਾਨ
ਜੀਵਨ ਸਾਥੀ(s)ਮਨਜੀਤ ਮਾਨ
ਵੈਂਬਸਾਈਟwww.gurdasmaan.com

ਗੁਰਦਾਸ ਮਾਨ (ਜਨਮ 4 ਜਨਵਰੀ 1957) ਇੱਕ ਭਾਰਤੀ ਗਾਇਕ, ਗੀਤਕਾਰ ਅਤੇ ਅਦਾਕਾਰ ਹੈ, ਜੋ ਮੁੱਖ ਤੌਰ 'ਤੇ ਪੰਜਾਬੀ ਭਾਸ਼ਾ ਦੇ ਸੰਗੀਤ ਅਤੇ ਫਿਲਮਾਂ ਨਾਲ ਜੁੜਿਆ ਹੋਇਆ ਹੈ।ਉਸਨੇ 1980 ਵਿੱਚ "ਦਿਲ ਦਾ ਮਾਮਲਾ ਹੈ" ਗੀਤ ਨਾਲ ਰਾਸ਼ਟਰੀ ਧਿਆਨ ਖਿੱਚਿਆ। ਉਦੋਂ ਤੋਂ, ਉਸਨੇ 34 ਤੋਂ ਵੱਧ ਐਲਬਮਾਂ ਰਿਕਾਰਡ ਕੀਤੀਆਂ ਅਤੇ 305 ਤੋਂ ਵੱਧ ਗੀਤ ਲਿਖੇ ਹਨ। ਉਹਨਾਂ ਨੇ "ਉੱਚਾ ਦਰ ਬਾਬੇ ਨਾਨਕ ਦਾ" ਫਿਲਮ ਬਣਾ ਕੇ ਸਿੱਖ ਧਰਮ ਦੇ ਵਿੱਚ ਇੱਕ ਵੱਖਰੀ ਪਹਿਚਾਣ ਬਣਾਈ। 2015 ਵਿੱਚ ਉਸਨੇ ਐਮ.ਟੀ.ਵੀ. ਕੋਕ ਸਟੂਡੀਓ ਇੰਡੀਆ ਵਿੱਚ ਦਿਲਜੀਤ ਦੋਸਾਂਝ ਦੇ ਨਾਲ "ਕੀ ਬਣੂ ਦੁਨੀਆ ਦਾ" ਗੀਤ 'ਤੇ ਪ੍ਰਦਰਸ਼ਨ ਕੀਤਾ ਜੋ ਐਮ.ਟੀ.ਵੀ. ਇੰਡੀਆ 'ਤੇ ਸੀਜ਼ਨ 4 ਐਪੀਸੋਡ 5 (16 ਅਗਸਤ 2015) ਵਿੱਚ ਪ੍ਰਸਾਰਿਤ ਕੀਤਾ ਗਿਆ ਸੀ।[3] ਉਸਨੂੰ ਵਿਆਪਕ ਤੌਰ 'ਤੇ ਹੁਣ ਤੱਕ ਦੇ ਸਮੇਂ ਦੇ ਸਭ ਤੋਂ ਮਹਾਨ ਅਤੇ ਸਭ ਤੋਂ ਪ੍ਰਭਾਵਸ਼ਾਲੀ ਪੰਜਾਬੀ ਗੀਤਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[4]

ਮੁੱਢਲਾ ਜੀਵਨ

[ਸੋਧੋ]

ਗੁਰਦਾਸ ਮਾਨ ਦਾ ਜਨਮ 4 ਜਨਵਰੀ, 1957 ਨੂੰ, ਪਿਤਾ ਸ. ਗੁਰਦੇਵ ਸਿੰਘ ਅਤੇ ਤੇਜ ਕੌਰ ਦੇ ਘਰ, ਉਸ ਵੇਲੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਗਿੱਦੜਬਾਹਾ (ਹੁਣ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ) ਵਿੱਚ ਹੋਇਆ। ਉਹ ਮਲੋਟ ਦੇ ਡੀ.ਏ.ਵੀ ਕਾਲਜ ਵਿੱਚ ਪੜ੍ਹੇ ਅਤੇ ਬਾਅਦ ਵਿੱਚ ਪਟਿਆਲਾ ਗਏ ਜਿੱਥੇ ਖੇਡਾਂ ਵਿੱਚ ਦਿਲਚਸਪੀ ਹੋਣ ਕਾਰਨ ਖੇਡਾਂ ਵਿੱਚ ਹਿੱਸਾ ਲਿਆ, ਜੂਡੋ ਵਿੱਚ ਬਲੈਕ ਬੈਲਟ ਹਾਸਲ ਕੀਤੀ, ਅਤੇ ਸਰੀਰਕ ਸਿੱਖਿਆ ਵਿਸ਼ੇ ਵਿੱਚ ਮਾਸਟਰ ਡਿਗਰੀ ਪਾਸ ਕੀਤੀ।[5] ਕਾਲਜਾਂ, ਯੂਨੀਵਰਸਿਟੀਆਂ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਅਤੇ ਗਾਇਕੀ ਅਤੇ ਅਭਿਨੈ ਲਈ ਪੁਰਸਕਾਰ ਹਾਸਲ ਕੀਤੇ।

ਇੱਕ ਅਖ਼ਬਾਰ ਇੰਟਰਵਿਊ ਵਿੱਚ, ਮਾਨ ਨੇ ਐਕਸਪ੍ਰੈੱਸ ਐਂਡ ਸਟਾਰ ਨੂੰ ਦੱਸਿਆ ਕਿ ਉਹ ਮਾਨਚੈਸਟਰ ਯੂਨਾਈਟਿਡ ਫੁੱਟਬਾਲ ਕਲੱਬ ਦਾ ਹਰਮਨ ਪਿਆਰਾ ਸਮਰਥਕ ਹੈ।

ਗੁਰਦਾਸ ਮਾਨ ਨੇ ਪੰਜਾਬ ਰਾਜ ਬਿਜਲੀ ਬੋਰਡ ਦੇ ਇਕ ਕਰਮਚਾਰੀ ਦੇ ਤੌਰ 'ਤੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ।

ਨਿੱਜੀ ਜ਼ਿੰਦਗੀ

[ਸੋਧੋ]

ਉਸਦਾ ਵਿਆਹ ਮਨਜੀਤ ਮਾਨ ਨਾਲ ਹੋਇਆ ਹੈ।[6] ਉਨ੍ਹਾਂ ਦਾ ਇੱਕ ਪੁੱਤਰ, ਗੁਰਇੱਕ ਮਾਨ ਹੈ, ਜਿਸਦਾ ਵਿਆਹ ਅਦਾਕਾਰਾ ਸਿਮਰਨ ਕੌਰ ਮੁੰਡੀ ਨਾਲ ਹੋਇਆ ਹੈ।[7]

20 ਜਨਵਰੀ 2007 ਨੂੰ ਕਰਨਾਲ, ਹਰਿਆਣਾ, ਭਾਰਤ ਦੇ ਨੇੜੇ ਇੱਕ ਪਿੰਡ ਵਿੱਚ ਮਾਨ ਇੱਕ ਕਾਰ ਹਾਦਸੇ ਵਿੱਚ ਸ਼ਾਮਲ ਹੋ ਗਿਆ ਸੀ ਜਿਸ ਵਿੱਚ ਉਸਦਾ ਰੇਂਜ ਰੋਵਰ ਇੱਕ ਟਰੱਕ ਨਾਲ ਟਕਰਾ ਗਿਆ ਅਤੇ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮਾਨ ਦੇ ਚਿਹਰੇ, ਹੱਥਾਂ ਅਤੇ ਛਾਤੀ 'ਤੇ ਮਾਮੂਲੀ ਸੱਟਾਂ ਲੱਗੀਆਂ। ਉਸਦਾ ਡਰਾਈਵਰ ਗਣੇਸ਼ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਪਰ ਜਲਦੀ ਹੀ ਠੀਕ ਹੋ ਗਿਆ।[8][9]

ਇਹ ਗੁਰਦਾਸ ਮਾਨ ਦੇ ਦੋ ਕਾਰ ਹਾਦਸਿਆਂ ਵਿੱਚੋਂ ਦੂਜਾ ਹਾਦਸਾ ਸੀ। ਪਹਿਲਾ ਹਾਦਸਾ 9 ਜਨਵਰੀ 2001 ਨੂੰ ਪੰਜਾਬ ਦੇ ਰੂਪਨਗਰ ਨੇੜੇ ਇੱਕ ਪਿੰਡ ਵਿੱਚ ਮਾਨ ਦੀ ਗੱਡੀ ਅਤੇ ਇੱਕ ਟਰੱਕ ਵਿਚਕਾਰ ਆਹਮੋ-ਸਾਹਮਣੇ ਟੱਕਰ ਸੀ। ਇਸ ਹਾਦਸੇ ਵਿੱਚ ਮਾਨ ਦੇ ਡਰਾਈਵਰ ਤੇਜਪਾਲ ਦੀ ਮੌਤ ਹੋ ਗਈ। ਮਾਨ ਨੇ ਬਾਅਦ ਵਿੱਚ ਮੰਨਿਆ ਕਿ ਉਸਦੇ ਡਰਾਈਵਰ ਨੇ ਉਸਨੂੰ ਹਾਦਸੇ ਤੋਂ ਕੁਝ ਮਿੰਟ ਪਹਿਲਾਂ ਸੀਟ ਬੈਲਟ ਲਗਾਉਣ ਲਈ ਕਿਹਾ ਸੀ। ਮਾਨ ਦਾ ਮੰਨਣਾ ਹੈ ਕਿ ਜੇਕਰ ਉਸਦੇ ਡਰਾਈਵਰ ਦੀ ਸਲਾਹ ਨਾ ਹੁੰਦੀ, ਤਾਂ ਉਹ ਵੀ ਮਰ ਗਿਆ ਹੁੰਦਾ। ਬਾਅਦ ਵਿੱਚ ਉਸਨੇ ਆਪਣੇ ਡਰਾਈਵਰ ਨੂੰ ਸਮਰਪਿਤ ਇੱਕ ਗੀਤ "ਬੈਠੀ ਸਾਡੇ ਨਾਲ ਸਵਾਰੀ ਉੱਤਰ ਗਈ" ਲਿਖਿਆ ਅਤੇ ਪੇਸ਼ ਕੀਤਾ, ਜੋ ਉਸਦਾ ਚੰਗਾ ਦੋਸਤ ਵੀ ਸੀ।

ਇੱਕ ਅਖ਼ਬਾਰ ਦੀ ਇੰਟਰਵਿਊ ਵਿੱਚ ਮਾਨ ਨੇ ਐਕਸਪ੍ਰੈਸ ਐਂਡ ਸਟਾਰ ਨੂੰ ਦੱਸਿਆ ਕਿ ਉਹ ਮੈਨਚੈਸਟਰ ਯੂਨਾਈਟਿਡ ਫੁੱਟਬਾਲ ਕਲੱਬ ਦਾ ਇੱਕ ਉਤਸ਼ਾਹੀ ਸਮਰਥਕ ਹੈ।[10]

ਉਸਦੀ ਮਾਂ, ਤੇਜ ਕੌਰ, 2016 ਵਿੱਚ ਅਕਾਲ ਚਲਾਣਾ ਕਰ ਗਈ।[11]

ਸੰਗੀਤ ਐਲਬਮਾਂ

[ਸੋਧੋ]
ਸਾਲ ਸਿਰਲੇਖ ਰਿਕਾਰਡ ਲੇਬਲ
1981 ਦਿਲ ਦਾ ਮਾਮਲਾ ਹੈ ਹਿਸ ਮਾਸਟਰ'ਸ ਵਾਈਸ (HMV)
1983 ਮਸਤੀ ਹਿਸ ਮਾਸਟਰ'ਸ ਵਾਈਸ (HMV)
1984 ਚੱਕਰ
1988 ਰਾਤ ਸੁਹਾਨੀ ਟੀ-ਸੀਰੀਜ਼
1989 ਨੱਚੋ ਬਾਬਿਓ ਟੀ-ਸੀਰੀਜ਼
1992 ਤੂ ਦਾਤੀ ਅਸੀਂ ਮੰਗਤੇ ਤੇਰੇ ਕੈਟਰੈਕ ਏਂਟਰਟੇਨਮੈਂਟ ਪ੍ਰਾਇਵੇਟ ਲਿਮਿਟੇਡ
1992 ਇਬਾਦਤ ਗੁਰਦਾਸ ਮਾਨ ਸਾਰੇਗਾਮਾ
1993 ਤੇਰੀ ਖੈਰ ਹੋਵੇ ਰੋਮਾ ਆਈਐਲ ਲਿਮਿਟੇਡ / ਐਂਪਾਇਰ ਮਿਊਜ਼ਿਕ ਲਿਮਿਟੇਡ
1993 ਕ੍ਰਿਪਾ ਦਾਤੀ ਦੀ ਕੈਟਰੈਕ ਏਂਟਰਟੇਨਮੈਂਟ ਪ੍ਰਾਇਵੇਟ ਲਿਮਿਟੇਡ
1994 ਵੇਖੀਂ ਕਿਤੇ ਯਾਰ ਨਾ ਹੋਵੇ ਕੈਟਰੈਕ ਏਂਟਰਟੇਨਮੈਂਟ ਪ੍ਰਾਇਵੇਟ ਲਿਮਿਟੇਡ
1988 ਵਾਹ ਨੀ ਜਵਾਨੀਏ ਟੀ-ਸੀਰੀਜ਼
1995 ਚੁਗਲੀਆਂ ਟੀ-ਸੀਰੀਜ਼
1997 ਯਾਰ ਮੇਰਾ ਪਿਆਰ ਟੀ-ਸੀਰੀਜ਼
1997 ਪੀੜ ਪ੍ਰਹੁਣੀ ਟੀ-ਸੀਰੀਜ਼
1998 ਭਾਵੇਂ ਕੱਖ ਨ ਰਹੇ ਟੀ-ਸੀਰੀਜ਼
1998 ਦਿਲ ਹੋਣਾ ਚਾਹਿਦਾ ਜਵਾਨ ਵੀਨਸ
1999 ਪੰਜ ਨਦੀਆਂ ਮੂਵੀਬਾਕਸ ਬਰਮਿੰਘਮ, ਲਿਮਟਿਡ
1999 ਜਾਦੂਗਰੀਆਂ ਵੀਨਸ
2001 ਲੜ ਗਿਆ ਪੇਚਾ ਸਾਗਾ ਮਿਊਜ਼ਕ
2001 ਆਜਾ ਸੱਜਣਾ ਹਾਈ-ਟੈਕ ਮਿਊਜ਼ਿਕ ਲਿਮਟਿਡ
1994 ਇਸ਼ਕ ਦਾ ਗਿੜਧਾ ਟਿਪਸ ਮਿਊਜ਼ਕ
2003 ਹਾਏ ਸ਼ਾਵਾ ਬਾਏ ਹਾਏ ਸ਼ਾਵਾ ਟੀ-ਸੀਰੀਜ਼
2003 ਪੰਜਾਬੀ ਟੀ-ਸੀਰੀਜ਼
2004 ਹੀਰ ਟੀ-ਸੀਰੀਜ਼
2004 ਦਿਲ ਦਾ ਬਾਦਸ਼ਾਹ ਸਾਰੇਗਾਮਾ
2005 ਵਿਲਾਯਤਨ ਮੂਵੀਬਾਕਸ ਬਰਮਿੰਘਮ ਲਿਮਿਟੇਡ
1995 ਇਸ਼ਕ ਨਾ ਦੇਖੇ ਜਾਤ ਟਿਪਸ ਮਿਊਜ਼ਕ
2008 ਬੂਟ ਪੋਲਿਸ਼ਾ ਸੋਨੀ ਬੀ.ਐਮ.ਜੀ. ਮਿਊਜ਼ਿਕ ਐਂਟਰਟੇਨਮੈਂਟ
2011 ਜੋਗੀਆ ਟੀ-ਸੀਰੀਜ਼
2011 ਸਦਾ ਪੰਜਾਬ - ਦੁਨੀਆ ਮੇਲਾ ਦੋ ਦਿਨ ਦਾ ਸਾਰੇਗਾਮਾ
2013 ਰੋਟੀ ਸਪੀਡ ਰਿਕਾਰਡਸ
2013 ਪੰਜਾਬ ਦੀ ਸ਼ਾਨ ਸਾਰੇਗਾਮਾ
2014 ਪੌਪ ਸੈਂਸੇਸ਼ਨ - ਗੁਰਦਾਸ ਮਾਨ ਸਾਰੇਗਾਮਾ
2015 ਪਿਆਰ ਕਰ ਲੇ ਟਿਪਸ ਮਿਊਜ਼ਕ
2017 ਪੰਜਾਬ ਸਾਗਾ ਮਿਊਜ਼ਕ
2023 ਤੂ ਨਿਮਾਣਿਆ ਦਾ ਮਾਨ ਸਾਈ ਪ੍ਰੋਡਕਸ਼ਨਸ
2023 ਚਿੰਤਾ ਨਾ ਕਰ ਯਾਰ ਸਾਈ ਪ੍ਰੋਡਕਸ਼ਨਸ
2023 ਗਲ ਸੁਣੋ ਪੰਜਾਬੀ ਦੋਸਤੋ ਸਾਈ ਪ੍ਰੋਡਕਸ਼ਨਸ
2024 ਸਾਊਂਡ ਆਫ਼ ਸੌਇਲ (ਮਿੱਟੀ ਦੀ ਆਵਾਜ਼) ਸਪੀਡ ਰਿਕਾਰਡਸ ਅਤੇ ਟਾਈਮਜ਼ ਮਿਊਜ਼ਕ

ਕੋਲੈਬਰਸ਼ਨਾਂ

[ਸੋਧੋ]
ਸਾਲ ਗੀਤ ਰਿਕਾਰਡ ਲੇਬਲ ਸੰਗੀਤ ਐਲਬਮ
2006 ਕੋਲੈਬਰਸ਼ਨ ਮੂਵੀਬੋਕਸ/ਪਲਾਨੇਟ ਰਿਕਾਰਡਜ਼/ਸਪੀਡ ਰਿਕਾਰਡਸ ਸੁਖਸ਼ਿੰਦਰ ਸ਼ਿੰਦਾ  ਕੋਲੈਬਰਸ਼ਨਸ
2009 ਜਾਗ ਦੇ ਰਹਿਣਾ  VIP ਰਿਕਾਰਡਸ/ਸਾਰੇਗਾਮਾ ਟਰੂ ਸਕੂਲ & ਕੇਉਸ ਪ੍ਰੋਡਕਸ਼ਨਸ ਇਨ ਦਾ ਹਾਊਸ
2015 ਆਪਣਾ ਪੰਜਾਬ ਹੋਵੇ  VIP ਰਿਕਾਰਡਸ/ਸਾਰੇਗਾਮਾ ਟਰੂ ਸਕੂਲ & ਕੇਉਸ ਪ੍ਰੋਡਕਸ਼ਨਸ ਇਨ ਦਾ ਹਾਊਸ 2
2015 "ਕੀ ਬਣੂ ਦੁਨੀਆ ਦਾ" ਕੋਕ ਸਟੂਡੀਓ ਇੰਡੀਆ  ਫੀਚਰ: ਦਿਲਜੀਤ ਦੁਸਾਂਝ
2016 "ਜਾਗ ਦੇ ਰਹਿਣਾ" ਮੂਵੀਬੋਕਸ  ਫੀਚਰ: ਟਰੂ ਸਕੂਲ 
2017 ਆਜਾ ਨੀ ਆਜਾ   ਸਪੀਡ ਰਿਕਾਰਡਸ ਜਤਿੰਦਰ ਸ਼ਾਹ ਚੰਨੋ ਕਮਲੀ ਯਾਰ ਦੀ
2017 ਮੈਂ ਤੇਰੀ ਹੋ ਗਈ ਵੇ ਰਾਂਝਣਾ 
2017 "ਪੰਜਾਬ"  ਸਾਗਾ ਮਿਊਜ਼ਿਕ   ਜਤਿੰਦਰ ਸ਼ਾਹ  ਪੰਜਾਬ
2017 "ਮੱਖਣਾ" ਸਾਗਾ ਮਿਊਜ਼ਿਕ   ਜਤਿੰਦਰ ਸ਼ਾਹ, ਆਰ. ਸਵਾਮੀ  ਪੰਜਾਬ
2019 "ਮਾਨ ਪੰਜਾਬੀ ਹੋਣ ਤੇ" ਜ਼ੀ ਸਟੂਡੀਓ ਸਿੰਗਲ ਟਰੈਕ
2024 "ਬੁਲਾਵਾ ਆਇਆ" ਸਲੀਮ ਸੁਲੇਮਾਨ ਸੰਗੀਤ ਸਿੰਗਲ ਟਰੈਕ

ਟੈਲੀਵਿਜ਼ਨ

[ਸੋਧੋ]
ਸਾਲ ਸ਼ੋਅ ਰੋਲ ਚੈਨਲ
2020 ਸਾ ਰੇ ਗਾ ਮਾ ਪਾ ਪੰਜਾਬੀ ਜੱਜ[12] ਜ਼ੀ ਪੰਜਾਬੀ

ਫਿਲਮਾਂ

[ਸੋਧੋ]
ਇਕ ਗੁਰਦਾਸ ਮਾਨ ਦੇ ਫੈਨ ਦਾ ਰੈਸਟੋਰੈਂਟ, ਨੈਸ਼ਨਲ ਹਾਈਵੇਅ 22, ਜ਼ੀਰਕਪੁਰ, ਚੰਡੀਗੜ੍ਹ ਦੇ ਨੇੜੇ

ਪੰਜਾਬੀ ਵਿਚ ਗਾਉਣ ਦੇ ਇਲਾਵਾ, ਉਹ ਹਿੰਦੀ, ਬੰਗਾਲੀ, ਤਮਿਲ, ਹਰਿਆਨੀ ਅਤੇ ਰਾਜਸਥਾਨੀ ਭਾਸ਼ਾਵਾਂ ਵਿਚ ਮੁਹਾਰਤ ਰੱਖਦੇ ਹਨ। ਇੱਕ ਅਭਿਨੇਤਾ ਦੇ ਰੂਪ ਵਿੱਚ, ਉਸਨੇ ਪੰਜਾਬੀ, ਹਿੰਦੀ ਅਤੇ ਤਾਮਿਲ ਫਿਲਮਾਂ ਵਿੱਚ ਕੰਮ ਕੀਤਾ ਹੈ, ਪਰ ਉਹ ਆਪਣੀ ਫਿਲਮ ਵਾਰਿਸ ਸ਼ਾਹ ਵਿੱਚ ਪ੍ਰਮੁੱਖ ਭੂਮਿਕਾ ਲਈ ਜਾਣਿਆ ਜਾਂਦਾ ਹੈ, ਜੋ ਕਿ ਆਪਣੀ ਮਹਾਂਕਾਵਿ ਹੀਰ ਰਾਂਝਾ ਦੀ ਰਚਨਾ ਦੇ ਦੌਰਾਨ ਪੰਜਾਬੀ ਕਵੀ ਵਾਰਿਸ ਸ਼ਾਹ ਦੀ ਤਸਵੀਰ ਹੈ। ਉਸਨੇ ਸ਼ਾਹਰੁਖ ਖਾਨ ਅਤੇ ਪ੍ਰਿਟੀ ਜ਼ਿੰਟਾ ਦੇ ਨਾਲ ਵੀਰ-ਜ਼ਾਰਾ ਫਿਲਮ ਵਿਚ ਮਹਿਮਾਨ ਭੂਮਿਕਾ ਨਿਭਾਈ।

ਸਾਲ ਫ਼ਿਲਮ ਲੇਬਲ ਕਿਰਦਾਰ ਭਾਸ਼ਾ
1984 ਮਾਮਲਾ ਗੜਬੜ ਹੈ[13] ਅਮਰਜੀਤ  ਪੰਜਾਬੀ
1985 ਪੱਥਰ ਦਿਲ ਪੰਜਾਬੀ
1985 ਉੱਚਾ ਦਰ ਬਾਬੇ ਨਾਨਕ ਦਾ ਗੁਰਦਿੱਤ ਪੰਜਾਬੀ
1986 ਲੌਂਗ ਦਾ ਲਿਸ਼ਕਾਰਾ ਪੰਜਾਬੀ
1986 ਗੱਭਰੂ ਪਂਜਾਬ ਦਾ   ਸ਼ੇਰਾ ਪੰਜਾਬੀ
1986 ਕੀ ਬਣੂ ਦੁਨੀਆ ਦਾ  ਪੰਜਾਬੀ
1987 ਛੋਰਾ ਹਰਿਆਣੇ ਕਾ ਹਰਿਆਣਵੀ
1990 ਦੁਸ਼ਮਨੀ ਦੀ ਅੱਗ   ਪੰਜਾਬੀ
1990 ਕੁਰਬਾਨੀ ਜੱਟ ਦੀ   ਕਰਮਾ ਪੰਜਾਬੀ
1990 ਪਰਤਿੱਗਆ  ਬਿੱਲਾ ਪੰਜਾਬੀ
1991 ਰੁਹਾਨੀ ਤਾਕਤ ਹਿੰਦੀ
1992 ਸਾਲੀ ਆਧੀ ਘਰ ਵਾਲੀ  ਪੰਜਾਬੀ
1994 ਵਾਂਟਡ: ਗੁਰਦਾਸ ਮਾਨ ਡੈੱਡ ਓਰ ਅਲਾਈਵ ਪੰਜਾਬੀ
1994 ਕਚਿਹਰੀ ਗੁਰਦਾਸ/ਅਜੀਤ ਪੰਜਾਬੀ
1995 ਸੂਬੇਦਾਰ  ਪੰਜਾਬੀ
1995 ਬਗਾਵਤ  ਗੁਰਜੀਤ ਪੰਜਾਬੀ
1995 ਮਾਮਨ ਮਗਲ ਮਹਿਮਾਨ ਵਜੋਂ ਤਾਮਿਲ
1999  ਸਿਰਫ਼ ਤੁਮ (ਲੋਕ ਗਾਇਕ-special appearance) ਹਿੰਦੀ
1999 ਸ਼ਹੀਦ-ਏ-ਮੁਹੱਬਤ ਬੂਟਾ ਸਿੰਘ ਬੂਟਾ ਸਿੰਘ ਪੰਜਾਬੀ
2000 ਸ਼ਹੀਦ ਊਧਮ ਸਿੰਘ (ਮੂਵੀ ਬਾਕਸ) ਭਗਤ ਸਿੰਘ ਪੰਜਾਬੀ
2002 ਜ਼ਿੰਦਗੀ ਖ਼ੂਬਸੂਰਤ ਹੈ ਪੰਜਾਬੀ
2004 ਵੀਰ ਜ਼ਾਰਾ (ਯਸ਼ ਰਾਜ ਫ਼ਿਲਮਜ਼)  (ਲੋਕ ਗਾਇਕ - special appearance) ਹਿੰਦੀ
2004 ਦੇਸ ਹੋਇਆ ਪਰਦੇਸ   (ਯੂਨੀਵਰਸਲ) ਪੰਜਾਬੀ
2006 ਵਾਰਿਸ ਸ਼ਾਹ - ਇਸ਼ਕ ਦਾ ਵਾਰਿਸ ਵਾਰਿਸ ਸ਼ਾਹ ਪੰਜਾਬੀ
2007 ਮੰਮੀ ਜੀ (ਵਿਸ਼ੇਸ਼ ਦਿੱਖ) ਹਿੰਦੀ
2008 ਯਾਰੀਆਂ (ਯੂਨੀਵਰਸਲ) ਪੰਜਾਬੀ
2009 ਮਿੰਨੀ ਪੰਜਾਬ   (ਸਪੀਡ ਓ ਐਕਸ ਐਲ ਫਿਲਮਸ) ਪੰਜਾਬੀ
2010 ਸੁਖਮਨੀ: ਹੋਪ ਫਾਰ ਲਾਈਫ  . ਪੰਜਾਬੀ
2010 ਚੱਕ ਜਵਾਨਾ ਪੰਜਾਬੀ
2014 ਦਿਲ ਵਿਲ ਪਿਆਰ ਵਿਆਰ ਪੰਜਾਬੀ
2018 ਨਨਕਾਣਾ  ਪੰਜਾਬੀ
2018 ਮੰਟੋ ਸਿਰਾਜੁਦੀਨ ਹਿੰਦੀ

ਪੁਰਸਕਾਰ

[ਸੋਧੋ]

ਗੁਰਦਾਸ ਮਾਨ 54 ਵੀਂ ਕੌਮੀ ਫਿਲਮ ਐਵਾਰਡਜ਼ ਵਿਚ ਸਰਬੋਤਮ ਮਰਦ ਪਲੇਬੈਕ ਗਾਇਕ ਲਈ ਰਾਸ਼ਟਰੀ ਪੁਰਸਕਾਰ ਲੈਣ ਵਾਲੇ ਇਕੋ ਇਕ ਪੰਜਾਬੀ ਗਾਇਕ ਹਨ, ਜਿਸ ਨੇ ਵਾਰਿਸ ਸ਼ਾਹ ਵਿਚ ਹੀਰ ਦੀ ਪੂਰੀ ਕਹਾਣੀ ਨੂੰ  ਗਾਣੇ ਰਾਹੀਂ ਤਿਆਰ ਕੀਤਾ: ਵਾਰਿਸ ਸ਼ਾਹ: ਇਸ਼ਕ ਦਾ ਵਾਰਿਸ

ਗੁਰਦਾਸ ਮਾਨ ਨੇ ਆਪਣੇ ਹਿੱਟ ਗੀਤ "ਦਿਲ ਦਾ ਮਾਮਲਾ ਹੈ" ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। ਇਸ ਤੋਂ ਬਾਅਦ "ਮਮਲਾ ਗੜਬੜ ਹੈ" ਅਤੇ "ਛੱਲਾ" ਆਇਆ, ਬਾਅਦ ਵਿਚ ਪੰਜਾਬੀ ਫ਼ਿਲਮ 'ਲੌਂਗ ਦਾ ਲਿਸ਼ਕਾਰਾ' (1986) ਦਾ  ਹਿੱਟ ਫਿਲਮ ਗਾਣਾ ਸੀ, ਜਿਸ ਨੂੰ ਮਾਨ ਨੇ ਪ੍ਰਸਿੱਧ ਗਾਇਕ ਜਗਜੀਤ ਸਿੰਘ ਦੇ ਸੰਗੀਤ ਦੀ ਅਗਵਾਈ ਹੇਠ ਰਿਕਾਰਡ ਕੀਤਾ।

ਇਸ ਤੋ ਬਿਨਾਂ ਮਾਨ ਨੇ ਬਲਾਕਬੱਸਟਰ ਬਾਲੀਵੁੱਡ ਫਿਲਮਾਂ ਵਿਚ ਅਭਿਨੈ ਕੀਤਾ ਹੈ ਅਤੇ 2005 ਵਿਚ ਭਾਰਤ ਦੇ ਰਾਸ਼ਟਰਪਤੀ ਦੁਆਰਾ ਉਨ੍ਹਾਂ ਨੂੰ ਜੂਰੀ ਅਵਾਰਡ ਸਮੇਤ ਬਹੁਤ ਸਾਰੇ ਪੁਰਸਕਾਰ ਪ੍ਰਾਪਤ ਹੋਏ ਹਨ। ਉਨ੍ਹਾਂ ਨੇ ਪ੍ਰਸਿੱਧ ਟਰੈਕ 'ਕੀ ਬਣੂ ਦੁਨੀਆਂ ਦਾ' ਤੇ 'ਕੋਕ ਸਟੂਡੀਓ ਐਮਟੀਵੀ ਸੈਸ਼ਨ 4' ਵੀ ਗਾਇਆ। ਇਹ ਗੀਤ 15 ਅਗਸਤ 2015 ਨੂੰ ਰਿਲੀਜ਼ ਕੀਤਾ ਗਿਆ ਅਤੇ ਇਸਨੇ 1 ਹਫਤੇ ਵਿਚ ਯੂਟਿਊਬ ਉੱਤੇ 3 ਮਿਲੀਅਨ ਤੋਂ ਵੱਧ ਵਿਯੂਜ਼ ਦਰਜ ਕੀਤੇ।

2009 ਵਿਚ ਉਸ ਨੇ 'ਬੂਟ ਪਾਲਿਸ਼ਾਂ' ਗੀਤ ਲਈ ਯੂਕੇ ਏਸ਼ੀਅਨ ਮਿਊਜ਼ਿਕ ਐਵਾਰਡਜ਼ ਵਿਚ "ਬੈਸਟ ਇੰਟਰਨੈਸ਼ਨਲ ਐਲਬਮ" ਵੀ ਜਿੱਤਿਆ।[14]

2017 ਵਿੱਚ, ਉਸਨੇ ਪਹਿਲੇ ਫਿਲਮਫੇਅਰ ਅਵਾਰਡ ਪੰਜਾਬੀ ਪ੍ਰੋਗਰਾਮ ਵਿੱਚ "ਫਿਲਮਫੇਅਰ ਅਵਾਰਡ ਫਾਰ ਲਿਵਿੰਗ ਲੈਜੇਂਡ" ਜਿੱਤਿਆ।[15]

ਹਵਾਲੇ

[ਸੋਧੋ]
  1. Ayushee Syal (4 January 2016). "Gurdas Maan Songs That'll Make You Feel Like a Punjabi at Heart". The Quint. Retrieved 20 November 2018.
  2. 2.0 2.1 "Watch Golden Moments". Zee TV. Retrieved 16 February 2019. [3:30 to 4:00] Actor and singer Gurdas Maan was born on January 4, 1957 in Gidderbaha district, Muktasar to Gurdev Singh and Tej Kaur. He did his initial schooling in Gidderbaha
  3. "MTV coke studio". Archived from the original on 13 May 2016.
  4. Singh, Yash (30 January 2024). "Top 10 Punjabi Singers: From Diljit Dosanjh to Gurdas Maan". Pinkvilla. Archived from the original on 20 ਸਤੰਬਰ 2024. Retrieved 20 September 2024.
  5. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named w
  6. "Gurdas Mann's wife appreciated". The Times of India. TNN. 16 January 2012. Archived from the original on 8 January 2019. Retrieved 3 January 2019.
  7. "Gurdas Maan's son Gurickk G Maan, wife Simmran Mundi's 'vidaayi' in vintage car goes viral". Tribune (in ਅੰਗਰੇਜ਼ੀ). 1 February 2020. Retrieved 4 January 2021.
  8. "The Tribune, Chandigarh, India - Main News". www.tribuneindia.com. 21 January 2007. Archived from the original on 30 April 2009. Retrieved 18 September 2019.
  9. "singer Gurdas Maan accident - Navbharat Times". indiatimes.com. 20 January 2007. Archived from the original on 25 January 2007.
  10. Express & Star (8 September 2010). "Gurdas Maan on his honorary degree". News Article. Express & Star. Archived from the original on 9 September 2010. Retrieved 8 September 2010.
  11. "Singer-actor Gurdas Maan's mother passes away". Hindustan Times. 16 November 2016. Archived from the original on 15 February 2019. Retrieved 14 February 2019.
  12. "High, low & in-between". Tribune (in ਅੰਗਰੇਜ਼ੀ). 22 August 2020. Retrieved 14 March 2021.
  13. "Mamla gadbad hai for Punjabi?". www.tribuneindia.com (in ਅੰਗਰੇਜ਼ੀ). 30 November 2017. Archived from the original on 16 January 2020. Retrieved 16 January 2020.
  14. "2009 UK AMA Award Winners". desihits.com. 6 March 2009. Archived from the original on 10 August 2010. Retrieved 24 August 2010.
  15. "Jio Filmfare Awards (Punjabi) 2017: Gurdas Maan to Diljit Dosanjh, here''s [sic] list of winners". Tribune (in ਅੰਗਰੇਜ਼ੀ). 1 April 2017. Retrieved 25 January 2021.

ਬਾਹਰੀ ਲਿੰਕ

[ਸੋਧੋ]