ਔਸਿਪ ਮਾਂਦਲਸਤਾਮ
ਦਿੱਖ
ਔਸਿਪ ਮਾਂਦਲਸਤਾਮ | |
|---|---|
ਔਸਿਪ ਮਾਂਦਲਸਤਾਮ 1914 ਵਿੱਚ | |
| ਜਨਮ | ਔਸਿਪ ਐਮਿਲੀਏਵਿੱਚ ਮਾਂਦਲਸਤਾਮ 15 ਜਨਵਰੀ [ਪੁ.ਤ. 3 ਜਨਵਰੀ] 1891 ਵਾਰਸਾ, ਕਾਂਗਰਸ ਪੋਲੈਂਡ, ਰੂਸੀ ਸਾਮਰਾਜ |
| ਮੌਤ | 27 ਦਸੰਬਰ 1938 (ਉਮਰ 47) ਤਸੀਹਾ ਕੈਂਪ "Vtoraya Rechka" (near Vladivostok), USSR |
| ਕਿੱਤਾ | ਕਵੀ, ਨਿਬੰਧਕਾਰ t |
| ਸਾਹਿਤਕ ਲਹਿਰ | Acmeist poetry |
ਔਸਿਪ ਐਮੀਲੀਏਵਿੱਚ ਮਾਂਦਲਸਤਾਮ (ਰੂਸੀ: О́сип Эми́льевич Мандельшта́м; IPA: [ˈosʲɪp ɪˈmʲilʲjɪvʲɪtɕ məndʲɪlʲˈʂtam]; 15 ਜਨਵਰੀ [ਪੁ.ਤ. 3 ਜਨਵਰੀ] 1891 – 27 ਦਸੰਬਰ 1938) ਇੱਕ ਰੂਸੀ ਕਵੀ ਅਤੇ ਨਿਬੰਧਕਾਰ ਸੀ, ਜੋ ਇਨਕਲਾਬ ਅਤੇ ਇਸ ਦੇ ਬਾਅਦ ਅਤੇ ਸੋਵੀਅਤ ਯੂਨੀਅਨ ਦੇ ਉਭਾਰ ਦੇ ਦੌਰਾਨ ਰੂਸ ਵਿੱਚ ਰਹਿੰਦਾ ਸੀ, ਅਤੇ ਨਦੇਜ਼ਦਾ ਮਾਂਦਲਸਤਾਮ ਦਾ ਪਤੀ ਸੀ। ਉਸ ਨੇ ਕਵਿਤਾ ਦੇ ਐਕਮੇਇਸਟ ਸਕੂਲ ਦਾ ਮੁੱਖ ਮੈਨਬਰ ਸੀ। ਉਸ ਨੇ 1930ਵਿਆਂ ਦੇ ਜਬਰ ਦੌਰਾਨ ਜੋਸਿਫ਼ ਸਟਾਲਿਨ ਦੀ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸ ਦੀ ਪਤਨੀ ਨਦੇਜ਼ਦਾ ਸਹਿਤ ਅੰਦਰੂਨੀ ਜਲਾਵਤਨੀ ਵਿੱਚ ਭੇਜ ਦਿੱਤਾ ਗਿਆ ਸੀ। ਇੱਕ ਪਰਕਾਰ ਦੀ ਰਾਹਤ ਦੇ ਮੱਦੇਨਜ਼ਰ, ਉਹ ਪੱਛਮੀ ਰੂਸ ਵਿੱਚ ਵਾਰਨਜ਼ ਚਲੇ ਗਏ। 1938 ਵਿੱਚ ਮਾਂਦਲਸਤਾਮ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਸਾਇਬੇਰੀਆ ਦੇ ਇੱਕ ਗੁਲਾਗ ਕੈਂਪ ਦੀ ਸਜ਼ਾ ਸੁਣਾਈ ਹੈ। ਉਸੇ ਸਾਲ ਕੈਂਪ ਵਿੱਚ ਹੀ ਉਸ ਦੀ ਮੌਤ ਹੋ ਗਈ।