ਸਮੱਗਰੀ 'ਤੇ ਜਾਓ

ਵਚਨ (ਵਿਆਕਰਨ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਛਪਣਯੋਗ ਸੰਸਕਰਣ ਹੁਣ ਸਮਰਥਿਤ ਨਹੀਂ ਹੈ ਅਤੇ ਇਸ ਵਿੱਚ ਰੈਂਡਰਿੰਗ ਗਲਤੀਆਂ ਹੋ ਸਕਦੀਆਂ ਹਨ। ਕਿਰਪਾ ਕਰਕੇ ਆਪਣੇ ਬ੍ਰਾਊਜ਼ਰ ਬੁੱਕਮਾਰਕਸ ਨੂੰ ਅੱਪਡੇਟ ਕਰੋ ਅਤੇ ਕਿਰਪਾ ਕਰਕੇ ਇਸਦੀ ਬਜਾਏ ਡਿਫੌਲਟ ਬ੍ਰਾਊਜ਼ਰ ਪ੍ਰਿੰਟ ਫੰਕਸ਼ਨ ਦੀ ਵਰਤੋਂ ਕਰੋ।

ਭਾਸ਼ਾ ਵਿਗਿਆਨ ਵਿੱਚ, ਵਚਨ ਇੱਕ ਵਿਆਕਰਨਿਕ ਸ਼੍ਰੇਣੀ ਹੁੰਦੀ ਹੈ ਜੋ ਗਿਣਤੀ ਨਾਲ ਸੰਬੰਧਿਤ ਹੁੰਦੀ ਹੈ(ਜਿਵੇਂ "ਇੱਕ", "ਦੋ", "ਤਿੰਨ" ਅਤੇ "ਬਹੁਤ") ਅਤੇ ਇਸਦਾ ਅਸਰ ਨਾਂਵ, ਪੜਨਾਂਵ, ਵਿਸ਼ੇਸ਼ਣ ਅਤੇ ਕਿਰਿਆ ਸ਼੍ਰੇਣੀ ਦੇ ਸ਼ਬਦਾਂ ਵਿੱਚ ਦੇਖਣ ਨੂੰ ਮਿਲਦਾ ਹੈ।[1] ਪੰਜਾਬੀ ਅਤੇ ਹੋਰ ਕਈ ਭਾਸ਼ਾਵਾਂ ਵਿੱਚ ਦੋ ਵਚਨ ਹਨ; ਇੱਕ ਵਚਨ ਅਤੇ ਬਹੁਵਚਨ।[2] ਕੁਝ ਭਾਸ਼ਾਵਾਂ ਵਿੱਚ ਦੋ ਵਚਨ ਅਤੇ ਤਿੰਨ ਵਚਨ ਵੀ ਵੇਖਣ ਨੂੰ ਮਿਲਦੇ ਹਨ।

ਵਿਆਕਰਨਿਕ ਵਚਨ ਦਾ ਨਾਂਵਾਂ ਦੇ ਅਸਲੀ ਵਚਨ ਨਾਲ ਸਿੱਧਾ ਸਿੱਧਾ ਸੰਬੰਧ ਨਹੀਂ ਹੈ। ਪੰਜਾਬੀ ਵਿੱਚ ਇਕੱਠਵਾਚੀ ਨਾਂਵਾਂ ਇੱਕ ਵਚਨ ਹਨ ਪਰ ਅਸਲ ਵਿੱਚ ਇਹ ਇੱਕ ਤੋਂ ਵੱਧ ਵਸਤਾਂ, ਵਿਅਕਤੀਆਂ, ਜੀਵਾਂ ਆਦਿ ਵੱਲ ਸੰਕੇਤ ਕਰਦੇ ਹਨ।[2] ਮਿਸਾਲ ਵਜੋਂ ਪਰਿਵਾਰ, ਝੁੰਡ, ਕਬੀਲਾ, ਡਾਰ ਆਦਿ।

ਵਚਨ ਕਿੰਨੇ ਪ੍ਰਕਾਰ ਦੇ ਹੁੰਦੇ ਹਨ

ਹਵਾਲੇ

  1. "What is Number?", Dictionary of Linguistic Terms, SIL.
  2. 2.0 2.1 ਬੂਟਾ ਸਿੰਘ ਬਰਾੜ (2012). ਪੰਜਾਬੀ ਵਿਆਕਰਨ: ਸਿਧਾਂਤ ਅਤੇ ਵਿਹਾਰ. ਚੇਤਨਾ ਪ੍ਰਕਾਸ਼ਨ. pp. 30–31. ISBN 978-81-7883-496-0. {{cite book}}: Check |isbn= value: checksum (help)