ਸਮੱਗਰੀ 'ਤੇ ਜਾਓ

ਨਨਕਾਣਾ ਸਾਹਿਬ

ਗੁਣਕ: 31°27′0″N 73°42′24″E / 31.45000°N 73.70667°E / 31.45000; 73.70667
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਨਕਾਣਾ ਸਾਹਿਬ
ننکاݨا صاحب
ننكانہ صاحِب
ਨਨਕਾਣਾ ਸਾਹਿਬ - ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ
ਗੁਰਦੁਆਰਾ ਜਨਮ ਅਸਥਾਨ
ਗੁਰਦੁਆਰਾ ਜਨਮ ਅਸਥਾਨ
ਨਨਕਾਣਾ ਸਾਹਿਬ is located in ਪੰਜਾਬ, ਪਾਕਿਸਤਾਨ
ਨਨਕਾਣਾ ਸਾਹਿਬ
ਨਨਕਾਣਾ ਸਾਹਿਬ
ਨਨਕਾਣਾ ਸਾਹਿਬ is located in ਪਾਕਿਸਤਾਨ
ਨਨਕਾਣਾ ਸਾਹਿਬ
ਨਨਕਾਣਾ ਸਾਹਿਬ
ਗੁਣਕ: 31°27′0″N 73°42′24″E / 31.45000°N 73.70667°E / 31.45000; 73.70667
Country Pakistan
Provinceਪੰਜਾਬ, ਪਾਕਿਸਤਾਨ ਪੰਜਾਬ
Divisionਲਾਹੌਰ
Districtਜ਼ਿਲ੍ਹਾ ਨਨਕਾਣਾ ਸਾਹਿਬ
ਸਰਕਾਰ
ਉੱਚਾਈ
187 m (614 ft)
ਆਬਾਦੀ
 (2023)
 • ਸ਼ਹਿਰ
1,30,041
ਜ਼ਿਲ੍ਹਾ ਪ੍ਰੀਸ਼ਦ3 ਸੀਟਾਂ
ਨਨਕਾਣਾ ਸਾਹਿਬ
ਪੰਜਾਬੀ ਭਾਸ਼ਾ
ਗੁਰਮੁਖੀਨਨਕਾਣਾ ਸਾਹਿਬ
ਲਿਪੀਅੰਤਰਨ
nankāṇā sāhib
ਸ਼ਾਹਮੁਖੀنَنْکانَہ صَاحِب
ਲਿਪੀਅੰਤਰਨ
nankāna ṣāḥib
IPA[nə̃nə̆käːɳa‿s̪äː˧ɪb]

ਨਨਕਾਣਾ ਸਾਹਿਬ (ਅੰਗ੍ਰੇਜ਼ੀ ਵਿੱਚ: Nankana Sahib; ਉਰਦੂ: ننکانہ; صاحب, ਪੰਜਾਬੀ: ننکاݨا صاحب (ਸ਼ਾਹਮੁਖੀ), ਰੋਮਨਾਈਜ਼ਡ: Nankāṇā Ṣahib) ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਨਨਕਾਣਾ ਸਾਹਿਬ ਜ਼ਿਲ੍ਹੇ ਦਾ ਇੱਕ ਸ਼ਹਿਰ ਅਤੇ ਜਿਲ੍ਹੇ ਦੀ ਰਾਜਧਾਨੀ ਹੈ। ਇਸ ਦਾ ਨਾਮ ਸਿੱਖ ਧਰਮ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਰੱਖਿਆ ਗਿਆ ਹੈ, ਜਿਨ੍ਹਾਂ ਦਾ ਜਨਮ ਇਸ ਸ਼ਹਿਰ ਵਿੱਚ ਹੋਇਆ ਸੀ ਅਤੇ ਸਭ ਤੋਂ ਪਹਿਲਾਂ ਇੱਥੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ। ਨਨਕਾਣਾ ਸਾਹਿਬ ਸਿੱਖ ਧਰਮ ਲਈ ਸਭ ਤੋਂ ਮਹੱਤਵਪੂਰਨ ਧਾਰਮਿਕ ਸਥਾਨਾਂ ਵਿੱਚੋਂ ਇੱਕ ਹੈ। ਇਹ ਲਾਹੌਰ ਦੇ ਪੱਛਮ ਵਿੱਚ ਲਗਭਗ 91 ਕਿਲੋਮੀਟਰ (57 ਮੀਲ) ਅਤੇ ਫੈਸਲਾਬਾਦ ਤੋਂ ਲਗਭਗ 75 ਕਿਲੋਮੀਟਰ (47 ਮੀਲ) ਪੂਰਬ ਵਿੱਚ ਸਥਿਤ ਹੈ। 2017 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਸ਼ਹਿਰ ਦੀ ਆਬਾਦੀ 110,135 ਵਸਨੀਕਾਂ ਦੀ ਹੈ। 2005 ਤੱਕ, ਇਹ ਸ਼ੇਖੂਪੁਰਾ ਜ਼ਿਲ੍ਹੇ ਦਾ ਇੱਕ ਹਿੱਸਾ ਸੀ। ਇਸ ਸਥਾਨ ਨੂੰ ਪਹਿਲਾਂ ਰਾਇ ਭੋਇ ਦੀ ਤਲਵੰਡੀ ਕਰਕੇ ਜਾਣਿਆ ਜਾਂਦਾ ਸੀ। ਇਸ ਪਾਵਨ ਧਰਤ ਉਤੇ ਗੁਰੂ ਸਾਹਿਬ ਦਾ ਬਚਪਨ ਬੀਤਿਆ।[1] ਇਹਦਾ ਪੁਰਾਣਾ ਨਾਂ ਤਲਵੰਡੀ ਸੀ। ਇਹਨੂੰ ਰਾਇ ਭੋਇ ਦੀ ਤਲਵੰਡੀ ਅਤੇ ਰਾਇਪੁਰ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਗੁਰਦੁਆਰਾ ਜਨਮ ਅਸਥਾਨ ਸਾਹਿਬ ਇਸੇ ਸ਼ਹਿਰ ਵਿੱਚ ਹੈ, ਇਸ ਲਈ ਇਹ ਥਾਂ ਸਿੱਖਾਂ ਲਈ ਬੜੀ ਪਵਿੱਤਰ ਹੈ। ਇਹ ਜ਼ਿਲ੍ਹਾ ਨਨਕਾਣਾ ਸਾਹਿਬ ਦਾ ਹੈੱਡਕਵਾਟਰ ਵੀ ਹੈ ਅਤੇ ਤਹਿਸੀਲ ਵੀ। ਇਥੇ ਗੁਰੂ ਜੀ ਨਾਲ ਸੰਬੰਧਤ ਗੁਰਦੁਆਰਾ ਪੱਟੀ ਸਾਹਿਬ, ਕਿਆਰਾ ਸਾਹਿਬ, ਬਾਲ ਲੀਲਾ ਸਾਹਿਬ ਅਤੇ ਗੁਰਦੁਆਰਾ ਤੰਬੂ ਸਾਹਿਬ ਆਦਿ ਹੋਰ ਵੀ ਗੁਰਦੁਆਰੇ ਹਨ।

ਗੁਰੂਦੁਆਰਾ ਜਨਮ ਅਸਥਾਨ ਸਾਹਿਬ, ਨਨਕਾਣਾ ਸਾਹਿਬ

ਇਤਿਹਾਸ

ਹਵਾਲੇ

  1. "ਨਨਕਾਣਾ ਸਾਹਿਬ". webstarpatiala. Archived from the original on 2019-08-26. Retrieved 27 ਜੂਨ 2016. {{cite web}}: Unknown parameter |dead-url= ignored (|url-status= suggested) (help)