ਰਾਮਭਦਰਾਚਾਰਿਆ
ਦਿੱਖ

ਜਗਦਗੁਰੂ ਰਾਮਭਦਰਾਚਾਰਯ (ਸੰਸਕ੍ਰਿਤ: जगद्गुरुरामभद्राचार्यः, ਅੰਗਰੇਜੀ: Jagadguru Rambhadracharya, ਹਿੰਦੀ:जगद्गुरु रामभद्राचार्य) {ਜਨਮ : ੧੪ ਜਨਵਰੀ ੧੯੫੦), ਇਕ ਮਹਾਨ ਸੰਤ, ਕਵਿ, ਧਰਮਗੁਰੂ, ਬਹੁਭਾਸ਼ਾਵਿਦ , ਪਰਵਚਨ ਕਰਤਾ ਹਨ | ਉਹ ਭਾਰਤ ਦੇ ਵਰਤਮਾਨ ਚਾਰ ਜਗਦਗੁਰੁ ਰਾਮਾਨੰਦਾਚਾਰਯ ਤੇ ਇਕ ਹਨ | ਰਾਮਾਨੰਦ ਸੰਪ੍ਰਦਾਯ ਦੇ ਜਗਦਗੁਰੁ ਉਹ ੧੯੮੮ ਵਿਚ ਬਣੇ ਸਨ | ਉਹ ਚਿਤਰਕੂਟ ਸਥਿਤ ਜਗਦਗੁਰੁ ਰਾਮਭਦ੍ਰਾਚਾਰਯ ਵਿਕਲਾੰਗ ਵਿਸ਼ਵ ਵਿਦਯਾਲਯ (Jagadguru Rambhadracharya Handicapped University) ਦੇ ਸੰਸਥਾਪਕ ਅਤੇ ਆਜੀਵਨ ਕੁਲਾਧਿਪਤੀ ਹਨ | ਇਹ ਯੂਨੀਵਰਸਿਟੀ ਕੇਵਲ ਵਿਕਲਾੰਗ ਛਾਤ੍ਰਾਂ ਨੂ ਡਿਗਰੀ ਅਤੇ ਡਿਪਲੋਮਾ ਦੇਂਦੀ ਹੈ | ਜਗਦਗੁਰੁ ਜੀ ਚਿਤਰਕੂਟ ਸਥਿਤ ਤੁਲਸੀ ਪੀਠ ਦੇ ਸੰਸਥਾਪਕ ਅਤੇ ਮੁਖੀ ਵੀ ਹਨ | ਕੇਵਲ ਦੋ ਮਹੀਨੇ ਦੀ ਉਮਰ ਵਿਚ ਨੇਤਰ ਦੀ ਜਯੋਤੀ ਚਲੇ ਜਾਨ ਕਾਰਨ ਨਾਲ ਉਹ ਪ੍ਰਗਿਆਚਕਸ਼ੁ ਹਨ, ਪਰ ਉਹ ਕਦੇ ਵੀ ਬਰੇਲ ਲਿਪੀ ਦਾ ਪ੍ਰਯੋਗ ਨਈ ਕਰਦੇ ਹਨ |