ਪਾਕਿਸਤਾਨ
ਪਾਕਿਸਤਾਨ (ਉਰਦੂ: پاکستان), ਅਧਿਕਾਰਿਕ ਨਾਂ ਇਸਲਾਮੀ ਜਮਹੂਰੀ ਪਾਕਿਸਤਾਨ (ਉਰਦੂ:اسلامی جمہوریۂ پاکِستان) ਦਖਣੀ ਏਸ਼ੀਆ ਦਾ ਇਕ ਖੁਦਮੁਖਤਾਰ ਮੁਲਕ ਹੈ। ਇਸ ਦੀ ਸਮੰਦਰੀ ਰੇਖਾ ੧,੦੪੬ ਕੀ: ਮੀ: ਜੋਕਿ ਅਰਬ ਸਾਗਰ ਅਤੇ ਓਮਾਨ ਦੀ ਖਾੜੀ ਤਕ ਹੈ। ਇਹ ਆਪਣੀ ਹੱਦਾਂ ਦੀ ਸਾਂਝ ਅਫਗਾਨਿਸਤਾਨ ਅਤੇ ਇਰਾਨ ਨਾਲ ਲਹਿੰਦੇ ਪਾਸੇ, ਭਾਰਤ ਨਾਲ ਚੜਦੇ ਪਾਸੇ ਅਤੇ ਚੀਨ ਨਾਲ ਉੱਤਰ-ਪੁਰਬ ਪਾਸੇ ਕਰਦਾ ਹੈ। ਤਾਜਿਕਿਸਤਾਨ ਵੀ ਇਸਦੇ ਕਾਫੀ ਲੱਗੇ ਹੈ ਪਰ ਇਕ ਪਤਲੀ ਵਖਾਨ ਬਰਦਾ ਇਸਨੂੰ ਅਲਗ ਕਰਦਾ ਹੈ। ਪਾਕਿਸਤਾਨ ਬਹੁਤ ਹੀ ਜਰੂਰੀ ਖੇਤਰ ਚ ਸਥਿਤੀ ਰਖਦਾ ਹੈ; ਜਿਥੇ ਦਖਣੀ ਏਸ਼ੀਆ, ਮਧ ਏਸ਼ੀਆ ਅਤੇ ਵਡੇਰਾ ਇਸਲਾਮੀ ਮਧ ਪੂਰਬ ਆਪਣੀਆਂ ਵਡੇਰਿਆਂ ਹੱਦਾਂ ਸਾਂਝੀਆਂ ਕਰਦੇ ਹਨ।
ਆਧੁਨਿਕ ਪਾਕਿਸਤਾਨ ਬਣਾਂਦਾ ਖੇਤਰ ਬਹੁਤ ਸਾਲਾਂ ਦੇ ਤੇਜ਼ ਬਦਲਾਵਾਂ ਨਾਲ ਸਾਮਣੇ ਆਇਆ ਹੈ। ਇਥੇ ਹਿੰਦੂ, ਫ਼ਾਰਸੀ, ਹਿੰਦ-ਯੂਨਾਨੀ, ਤੁਰਕ-ਮੰਗੋਲ, ਇਸਲਾਮੀ ਅਤੇ ਸਿੱਖ ਸਭਿਆਚਾਰਾਂ ਨੇਂ ਆਪਣੀ ਗਹਿਰੀ ਛਾਪ ਛੱਡੀ ਹੈ। ਸਿੱਟੇ ਵੱਜੋਂ ਇਹ ਖੇਤਰ ਬਹੁਤ ਸਾਰੇ ਰਾਜਾਂ ਦਾ ਹਿੱਸਾ ਰਿਹਾ ਹੈ। ਇਥੇ ਹਿੰਦੂ, ਫ਼ਾਰਸੀ, ਅਰਬ, ਮੋੰਗੋਲ, ਸਿੱਖ ਅਤੇ ਬਰਤਾਨਵੀ ਰਾਜਾਂ ਨੇ ਰਾਜ ਕੀਤਾ ਹੈ। ਪਾਕਿਸਤਾਨ ਨੂੰ ਬਰਤਾਨੀਆਂ ਤੋ ਆਜਾਦੀ ੧੪ ਅਗਸਤ ੧੯੪੭ ਵਿਚ ਬਰਤਾਨਵੀ ਭਾਰਤ ਨੂੰ ਤੋੜ ਕੇ ਮਿਲੀ। ੧੯੫੬ ਵਿਚ ਪਾਕਿਸਤਾਨ ਇਸਲਾਮੀ ਜਮਹੂਰੀਅਤ ਬਣਿਆ। ੧੯੭੧ ਵਿਚ ਪੂਰਬੀ ਪਾਕਸਿਤਾਨ ਬੰਗਲਾਦੇਸ਼ ਦੇ ਰੂਪ ਚ ਪਾਕਿਸਤਾਨ ਤੋ ਅਲਗ ਹੋ ਗਿਆ।
ਪਾਕਿਸਤਾਨ ਵਫਾਕੀ ਸੰਸਦੀ ਜਮਹੂਰੀਅਤ ਹੈ; ਜਿਸਦੀਆਂ ਚਾਰ ਰਿਆਸਤਾਂ ਅਤੇ ਚਾਰ ਵਫਾਕੀ ਰਿਆਸਤਾਂ ਹਨ। ਪਾਕਿਸਤਾਨ ਦੀ ਕੁਲ ਆਬਾਦੀ ੧੭ ਕਰੋੜ ਤੋਂ ਵੱਧ ਹੈ। ਪਾਕਿਸਤਾਨ ਦੁਨੀਆਂ ਦਾ ਛੇਵਾਂ ਸਭਤੋਂ ਵੱਧ ਵੱਸੋਂ ਵਾਲਾ ਦੇਸ਼ ਹੈ। ਮੁਸਲਮ ਆਬਾਦ ਦੇ ਲਿਹਾਜ਼ ਤੋਂ ਇਹ ਇੰਡੋਨੇਸ਼ੀਆ ਤੋਂ ਬਾਅਦ ਦੁੱਜੇ ਪਾਇਦਾਨ ਤੇ ਹੈ। ਇਹ ਨਸਲੀ ਤੋਰ ਤੇ ਬਹੁਤ ਵਿਵਿਧ ਹੈ। ਇਸਦੀ ਅਕਤਸਾਦ ਅਰਧ-ਸੰਨਤੀ ਹੈ। ੨੭ ਵਾਂ ਸਭਤੋਂ ਵੱਧ ਬਿਜਲੀ ਖ਼ਰੀਦਨ ਵਾਲਾ ਦੇਸ਼ ਹੈ। ਪਾਕਿਸਤਾਨ ਚ ਬਹੁਤ ਵਾਰੀ ਫੌਜੀ ਸੱਤਾ, ਸਿਆਸਤੀ ਅਸਥਿਰਤਾ ਅਤੇ ਗੁਆਂਡੀ ਦੇਸ਼ ਭਾਰਤ ਨਾਲ ਕਲੇਸ਼ ਪਏ ਹਨ। ਇਹ ਦੇਸ਼ ਬਹੁਤ ਵੱਡੇ ਪਧਰ ਦੀਆਂ ਚੁਣੋਤੀਆਂ ਦਾ ਸਾਮਣਾ ਕਰ ਰਿਹਾ ਹੈ ਜਿਵੇਂ ਅੱਤਵਾਦ, ਗਰੀਬੀ, ਅਨਪੜਤਾ, ਨੈਤਿਕ ਪਤਨ, ਭ੍ਰਿਸ਼ਟਾਚਾਰ ਆਦਿ।
ਪਾਕਿਸਤਾਨ ਕੋਲ ਦੁਨੀਆਂ ਦੀ ਸੱਤਵੀਂ ਸਭ ਤੋ ਵੱਡੀ ਫੌਜ ਹੈ ਅਤੇ ਅਤੇ ਇਕਲੋਤਾ ਮੁਸਲਿਮ ਦੇਸ਼ ਹੈ ਜਿਸ ਕੋਲ ਪਰਮਾਣੁ ਹਥਿਆਰ ਹੈ। ਇਸਦੀ ਵਧੇਰੇ ਦੋਸਤੀ ਸੰਯੁਕਤ ਰਾਜ ਅਮਰੀਕਾ ਅਤੇ ਚੀਨ ਨਾਲ ਹੈ, ਜੋਕਿ ਇਸਦੀ ਵਿਦੇਸ਼ ਨੀਤੀ ਦੇ ਬਹੁਤ ਤਗੜਾ ਅਤੇ ਅਸਰਦਾਰ ਹੋਣ ਦਾ ਸਬੂਤ ਹੈ। ਇਹ ਮੋਤਮਰ ਆਲਮ ਇਸਲਾਮੀ (ਉਰਦੂ: مؤتمر عالم اسلامی; ਅੰਗ੍ਰੇਜ਼ੀ: organization of the Islamic conference) ਦਾ ਮੋਢੀ ਮੇੰਬਰ ਹੈ; ਕੋਮਾਂਤਰੀ ਮਤਹਿਦਾ( ਅੰਗ੍ਰੇਜ਼ੀ: United Nations), ਕੋਮਾਂਤਰੀ ਦੋਲਤ ਮਸ਼ਤਰਕਹਿ( ਅੰਗ੍ਰੇਜ਼ੀ: Commonwealth of Nations) ਦਾ ਵੀ ਇਕ ਚੁਸਤ ਮੇਂਬਰ ਹੈ।
ਸੂਬੇ
ਪਾਕਿਸਤਾਨ ਵਿੱਚ 4 ਸੂਬੇ ਹਨ:ਪੰਜਾਬ, ਸਰਹੱਦ, ਸਿੰਧ, ਬਲੋਚਿਸਤਾਨ । ਇਸ ਤੋਂ ਅਲਾਵਾ ਇਸਲਾਮਾਬਾਦ, ਕਬਾਇਲੀ ਇਲਾਕੇ, ਅਤੇ ਅਜ਼ਾਦ ਕਸ਼ਮੀਰ ਵੀ ਇਦੇ ਵਿਚ ਸ਼ਾਮਲ ਹਨ।
ਇਤਿਹਾਸ

;
ਪਾਕਿਸਤਾਨ ਵਾਲੀ ਥਾਂ ’ਚ ਇਨਸਾਨ ਹਜ਼ਾਰਾਂ ਵਰਿਆਂ ਤੋਂ ਰਹਿੰਦਾ ਆ ਰਿਹਾ ਏ। ਤਰੀਖ਼ ਦੀਆਂ ਪਹਿਲੀਆਂ ਰਹਿਤਲਾਂ ਤੇ ਵਸੀਬਾਂ ’ਚੋਂ ਇਕ ਹੜੱਪਾ ਤੇ ਮੋਅਨਜੋਦਾੜੋ ਆਲ਼ੀਆਂ ਥਾਂਵਾਂ ’ਤੇ ਇਥੇ ਵੀ ਹੋਈ । ਇਥੋਂ ਦੇ ਲੋਕੀ ਮਿੱਟੀ ਦੇ ਬਰਤਨ ਬਨਾਉਣਾ ਅਤੇ ਵਾਹੀ-ਬੀਜਾਈ ਕਰਨਾ ਜਾਣਦੇ ਸਨ ਤੇ ਉਹਨਾਂ ਨੇ ਚੰਗੇ ਨਗਰ ਵੀ ਵਸਾਏ।
ਮੂਰਤ ਨਗਰੀ
-
ਜ਼ਿਲ੍ਹਾ ਸਾਹੀਵਾਲ ਦਾ ਜੰਗਲ
-
ਫ਼ੈਸਲ ਆਬਾਦ ਦਾ ਕੀਨਟਾ ਕਾਰ
-
ਪਿਸ਼ਾਵਰ ਮਿਊਜ਼ੀਅਮ
-
ਸ਼ਾਲੀਮਾਰ ਬਾਗ਼ ਲਹੌਰ
-
ਗੌਰਮਿੰਟ ਕਾਲਜ ਲਹੌਰ
-
ਇਸਲਾਮੀਆ ਕਾਲਜ ਪਿਸ਼ਾਵਰ
-
ਰੋਹਤਾਸ ਕਿਲਾ
-
ਮਾਨਕੀਆਲਾ ਸਟੂਪਾ
-
ਮਹਾਬਤ ਖ਼ਾਨ ਮਸੀਤ ਚ ਫੁਲਕਾਰੀ
-
ਨਥੀਆਗਲੀ ਚ ਮੀਰਾਨਜਾਨੀ ਪਾਆੜ
-
ਇਸਲਾਮਾਬਾਦ ਦਾ ਇਕ ਪਾਰਕ