ਸਮੱਗਰੀ 'ਤੇ ਜਾਓ

ਨਨਕਾਣਾ ਸਾਹਿਬ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਨਕਾਣਾ ਸਾਹਿਬ
ﻧﻨﮑﺎﻧﮧ ﺻﺎﺣﺐ
ਦੇਸ਼ : ਪਾਕਿਸਤਾਨ
ਸੂਬਾ : ਪੰਜਾਬ
ਜ਼ਿਲ੍ਹਾ : ਨਨਕਾਣਾ ਸਾਹਿਬ
ਅਬਾਦੀ : 60,000 [1]
ਬੋਲੀ : ਪੰਜਾਬੀ, ਉਰਦੂ, ਅੰਗਰੇਜ਼ੀ

ਨਨਕਾਣਾ ਸਾਹਿਬ ਪਾਕਿਸਤਾਨ ਵਿਚਲੇ ਪੰਜਾਬ ਦਾ ਇਕ ਸ਼ਹਿਰ ਏ। ਇਸਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਨਨਕਾਣਾ ਸਾਹਿਬ ਹੈ। ਲਾਹੌਰ ਤੋਂ ਇਹ ੮੦ (80) ਕਿਲੋਮੀਟਰ ’ਤੇ ਫ਼ੈਸਲਾਬਾਦ ਤੋਂ ੭੫ (75) ਕਿਲੋਮੀਟਰ ਦੇ ਫ਼ਾਸਲੇ ’ਤੇ ਏ। ਇਹਦਾ ਪੁਰਾਣਾ ਨਾਂ ਤਲਵੰਡੀ ਸੀ। ਇਹਨੂੰ ਰਾਇ ਭੋਇ ਦੀ ਤਲਵੰਡੀ ਅਤੇ ਰਾਇਪੁਰ ਦੇ ਨਾਵਾਂ ਨਾਲ਼ ਵੀ ਜਾਣਿਆ ਜਾਂਦਾ ਸੀ। ਸਿੱਖ ਮਜ਼ਹਬ ਦੀ ਨਿਉਂ ਰੱਖਣ ਵਾਲ਼ੇ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਪੈਦਾ ਹੋਏ ਸਨ। ਬਾਬਾ ਨਾਨਕ ਦੇ ਨਾਮ ’ਤੇ ਹੀ ਇਸ ਜਗ੍ਹਾ ਦਾ ਨਾਮ ਨਨਕਾਣਾ ਸਾਹਿਬ ਪੈ ਗਿਆ। ਗੁਰੂਦੁਆਰਾ ਜਨਮ ਅਸਥਾਨ ਸਾਹਿਬ ਇਸੇ ਸ਼ਹਿਰ ਵਿਚ ਵਾਕਿਆ ਏ ਇਸ ਲਈ ਇਹ ਥਾਂ ਸਿੱਖਾਂ ਲਈ ਬੜੀ ਪਵਿੱਤਰ ਏ।

ਇਹ ਜ਼ਿਲ੍ਹਾ ਨਨਕਾਣਾ ਸਾਹਿਬ ਦਾ ਜ਼ਿਲ੍ਹਈ ਹੈੱਡਕਵਾਟਰ ਵੀ ਏ ’ਤੇ ਤਹਿਸੀਲ ਵੀ।