ਸਮੱਗਰੀ 'ਤੇ ਜਾਓ

ਸਿਮਰਨ (ਅਦਾਕਾਰਾ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Satdeepbot (ਗੱਲ-ਬਾਤ | ਯੋਗਦਾਨ) (ਹਵਾਲੇ: clean up ਦੀ ਵਰਤੋਂ ਨਾਲ AWB) ਵੱਲੋਂ ਕੀਤਾ ਗਿਆ 04:48, 18 ਸਤੰਬਰ 2020 ਦਾ ਦੁਹਰਾਅ
ਸਿਮਰਨ ਬੱਗਾ
ਤਸਵੀਰ:SIMRAN ACTOR.jpg
2012 ਵਿੱਚ ਸਿਮਰਨ
ਜਨਮ
ਰਿਸ਼ੀਬਾਲਾ ਨਵਲ

(1976-04-04) 4 ਅਪ੍ਰੈਲ 1976 (ਉਮਰ 49)
ਸਰਗਰਮੀ ਦੇ ਸਾਲ1995–ਹੁਣ
ਜੀਵਨ ਸਾਥੀਦੀਪਕ ਬੱਗਾ

ਸਿਮਰਨ ਬੱਗਾ (ਰਿਸ਼ੀਬਾਲਾ ਨਵਲ ਦਾ ਜਨਮ: 4 ਅਪ੍ਰੈਲ 1976), ਜਿਸ ਨੂੰ ਕਿ ਪ੍ਰੋਫੈਸ਼ਨਲ ਤੌਰ ਤੇ ਸਿਮਰਨ ਵਜੋਂ ਜਾਣਿਆ ਜਾਂਦਾ ਹੈ, ਇੱਕ ਭਾਰਤੀ ਅਭਿਨੇਤਰੀ ਹੈ, ਜਿਸਦਾ ਮੁੱਖ ਤੌਰ ਤੇ ਤਾਮਿਲ, ਤੇਲਗੂ ਅਤੇ ਕੁਝ ਮਲਿਆਲਮ ਫਿਲਮਾਂ ਵਿੱਚ ਕੰਮ ਹੋਇਆ ਹੈ। ਉਸਨੇ ਪਹਿਲੀ ਤਾਮਿਲ ਫਿਲਮ ਵੀ.ਆਈ.ਪੀ. ਕੀਤੀ ਅਤੇ 1997 ਵਿੱਚ ਉਸਨੇ ਪਹਿਲੀ ਤੇਲਗੂ ਫਿਲਮ ਅਬੈ ਗਾਰੀ ਪਾਲੀ ਵਿੱਚ ਅਭਿਨੈ ਕੀਤਾ।

ਨਿੱਜੀ ਜ਼ਿੰਦਗੀ ਅਤੇ ਪਿਛੋਕੜ

ਸਿਮਰਨ ਦਾ ਜਨਮ ਮੁੰਬਈ ਦੇ ਪੰਜਾਬੀ ਮਾਤਾ ਪਿਤਾ ਦੇ ਘਰ ਰਿਸ਼ੀਬਾਲਾ ਨਵਲ ਵਜੋਂ ਹੋਇਆ ਸੀ। ਉਸ ਦੇ ਪਿਤਾ ਅਸ਼ੋਕ ਨਵਲ ਅਤੇ ਮਾਂ ਸ਼ਾਰਦਾ ਹਨ। ਸਿਮਰਨ ਦੀਆਂ ਦੋ ਭੈਣਾਂ ਹਨ, ਮੋਨਲ ਅਤੇ ਜੋਤੀ ਨਵਲ ਅਤੇ ਸੁਮੀਤ ਨਾਂ ਦਾ ਇੱਕ ਭਰਾ ਵੀ ਹੈ।[1] ਉਸਨੇ ਆਪਣੀ ਸਕੂਲੀ ਵਿਦਿਆ ਸੈਂਟ ਐਂਥੋਨੀ ਦੇ ਹਾਈ ਸਕੂਲ, ਵਰਸੋਵਾ ਤੋਂ ਕੀਤੀ ਅਤੇ ਮੁੰਬਈ ਵਿੱਚ ਬੀ.ਕੌਮ ਦੀ ਤਿਆਰੀ ਕੀਤੀ ਅਤੇ ਇੱਕੋ ਸਮੇਂ ਮਾਡਲਿੰਗ ਵੀ ਕੀਤੀ। ਉਹ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਤਾਮਿਲ ਬੋਲਦੀ ਹੈ। ਸਿਮਰਨ ਇੱਕ ਸਿਖਲਾਈ ਪ੍ਰਾਪਤ ਡਾਂਸਰ ਹੈ ਅਤੇ ਭਰਤਨਾਟਯਮ ਅਤੇ ਸਲਸਾ ਪੇਸ਼ ਕਰ ਸਕਦੀ ਹੈ। 

ਉਸ ਨੇ 2 ਦਸੰਬਰ 2003 ਨੂੰ ਆਪਣੇ ਬਚਪਨ ਦੇ ਪਰਿਵਾਰਕ ਦੋਸਤ ਦੀਪਕ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੇ ਦੋ ਪੁੱਤਰ ਹਨ, ਅਧੀਪ ਅਤੇ ਅਦਿੱਤ।[2][3][4]

ਇਹ ਵੀ ਵੇਖੋ

ਹਵਾਲੇ