ਕਰਾਕਲਪਕਸਤਾਨ
43°10′N 58°45′E / 43.167°N 58.750°E
ਕਰਾਕਲਪਕਸਤਾਨ ਦਾ ਗਣਰਾਜ Qaraqalpaqstan Respublikası Қарақалпақстан Республикасы Республика Каракалпакстан | |||||
|---|---|---|---|---|---|
| |||||
| ਐਨਥਮ: ਕਰਾਕਲਪਕਸਤਾਨ ਦੇ ਗਣਰਾਜ ਦਾ ਰਾਸ਼ਟਰੀ ਗੀਤ | |||||
ਉਜ਼ਬੇਕਿਸਤਾਨ ਵਿੱਚ ਸਥਿਤੀ | |||||
| ਰਾਜਧਾਨੀ | ਨੁਕੁਸ[1] | ||||
| ਅਧਿਕਾਰਤ ਭਾਸ਼ਾਵਾਂ | |||||
| ਵਸਨੀਕੀ ਨਾਮ | ਕਰਾਕਲਪਾਕ | ||||
| ਸਿਰਮੌਰ ਰਾਜ | |||||
| ਸਰਕਾਰ | ਉਜ਼ਬੇਕਿਸਤਾਨ ਦਾ ਸੁਤੰਤਰ ਗਣਰਾਜ[2] | ||||
• ਰਾਸ਼ਟਰਪਤੀ | ਮੂਸਾ ਯੇਰਨੀਯਾਜ਼ੋਵ | ||||
| ਸਿਰਮੌਰ ਉਜ਼ਬੇਕਿਸਤਾਨ ਦੇ ਵਿੱਚ | |||||
• ਕਰਾਕਲਪਾਕਾਂ ਦਾ ਪਹਿਲੀ ਵਾਰ ਜ਼ਿਕਰ | 16ਵੀਂ ਸ਼ਤਾਬਦੀ[3] | ||||
• ਰੂਸੀ ਸਾਮਰਾਜ ਦੇ ਹਵਾਲੇ | 1867[4] | ||||
| 5 ਦਿਸੰਬਰ 1936 | |||||
• ਸਿਰਮੌਰ ਰਾਜ ਦੀ ਸਥਾਪਨਾ | 14 ਦਿਸੰਬਰ 1990 | ||||
• ਸੋਵੀਅਤ ਯੂਨੀਅਨ ਤੋਂ ਆਜ਼ਾਦੀ | 21 ਦਿਸੰਬਰ 1991 25 ਦਿਸੰਬਰ 1991 | ||||
| ਖੇਤਰ | |||||
• ਕੁੱਲ | 164,900 km2 (63,700 sq mi) | ||||
| ਆਬਾਦੀ | |||||
• 2013 ਅਨੁਮਾਨ | 1,711,800 | ||||
• ਘਣਤਾ | 7.5/km2 (19.4/sq mi) | ||||
ਕਰਾਕਲਪਕਸਤਾਨ (ਕਰਾਕਲਪਾਕ: [Qaraqalpaqstan] Error: {{Lang}}: text has italic markup (help) / Қарақалпақстан) ਸਰਕਾਰੀ ਤੌਰ ਤੇ ਕਰਾਕਲਪਕਸਤਾਨ ਦਾ ਗਣਰਾਜ (ਕਰਾਕਲਪਾਕ: [Qaraqalpaqstan Respublikası] Error: {{Lang}}: text has italic markup (help) / Қарақалпақстан Республикасы) ਉਜ਼ਬੇਕਿਸਤਾਨ ਦੇ ਵਿੱਚ ਇੱਕ ਸੁਤੰਤਰ ਗਣਰਾਜ ਹੈ। ਇਸਨੇ ਉਜ਼ਬੇਕਿਸਤਾਨ ਦੇ ਸਾਰੇ ਉੱਤਰ-ਪੱਛਮੀ ਹਿੱਸੇ ਨੂੰ ਘੇਰਿਆ ਹੋਇਆ ਹੈ। ਇਸਦੀ ਰਾਜਧਾਨੀ ਨੁਕੁਸ (Noʻkis / Нөкис) ਹੈ। ਕਰਾਕਲਪਕਸਤਾਨ ਦੇ ਗਣਰਾਜ ਦਾ ਖੇਤਰਫਲ 160000 ਵਰਗ ਕਿ.ਮੀ. ਹੈ। ਇਸਦੇ ਇਲਾਕੇ ਨੇ ਖ਼ਵਾਰਜ਼ਮ ਦੀ ਇਤਿਹਾਸਕ ਧਰਤੀ ਨੂੰ ਘੇਰਿਆ ਹੋਇਆ ਹੈ, ਹਾਲਾਂਕਿ ਫ਼ਾਰਸੀ ਸਾਹਿਤ ਵਿੱਚ ਇਸ ਖੇਤਰ ਨੂੰ ਕਾਤ Kāt (کات) ਕਿਹਾ ਗਿਆ ਹੈ।
ਇਤਿਹਾਸ
ਲਗਭਗ 500 BC ਤੋਂ 500 AD ਤੱਕ, ਕਰਾਕਲਪਕਸਤਾਨ ਦਾ ਖੇਤਰ ਸਿੰਜਾਈ ਦੇ ਕਾਰਨ ਖੇਤੀਬਾੜੀ ਵਿੱਚ ਪ੍ਰਫੁੱਲਿਤ ਸੀ।[5] ਕਰਾਕਲਪਾਕ ਜਿਹੜੇ ਕਿ ਸ਼ੁਰੂ ਤੋਂ ਹੀ ਇੱਜੜ ਚਾਰਨ ਵਾਲੇ ਅਤੇ ਮੱਛੀਆਂ ਫੜਨ ਵਾਲੇ ਲੋਕ ਮੰਨੇ ਜਾਂਦੇ ਹਨ, ਪਹਿਲੀ ਵਾਰ 16ਵੀਂ ਸਦੀ ਵਿੱਚ ਮੁੱਖ ਰੂਪ ਵਿੱਚ ਸਾਹਮਣੇ ਆਏ।[3] ਕਰਾਕਲਪਕਸਤਾਨ ਨੂੰ 1873 ਵਿੱਚ ਖਨਾਨ ਖੀਵਾ ਨੇ ਰੂਸੀ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ।[6] ਸੋਵੀਅਤ ਯੂਨੀਅਨ ਦੇ ਰਾਜ ਸਮੇਂ ਇਹ ਇੱਕ ਸੁਤੰਤਰ ਖੇਤਰ ਸੀ, ਜਿਸਤੋਂ ਬਾਅਦ ਇਸਨੂੰ 1936 ਵਿੱਚ ਉਜ਼ਬੇਕਿਸਤਾਨ ਵਿੱਚ ਸ਼ਾਮਿਲ ਕਰ ਲਿਆ ਗਿਆ।[4] ਇਹ ਖੇਤਰ 1960 ਤੋਂ 1970 ਤੱਕ ਆਪਣੇ ਚਰਮ ਉੱਤੇ ਸੀ ਜਦੋਂ ਕਿ ਅਮੂ ਦਰਿਆ ਤੋਂ ਸਿੰਜਾਈ ਦਾ ਪ੍ਰਬੰਧ ਫੈਲਣਾ ਸ਼ੁਰੂ ਹੋਇਆ ਸੀ।[ਹਵਾਲਾ ਲੋੜੀਂਦਾ] ਅੱਜਕੱਲ੍ਹ ਭਾਵੇਂ ਅਰਾਲ ਸਾਗਰ ਵਿੱਚ ਪਾਣੀ ਦੇ ਨਿਕਾਸ ਨੇ ਕਰਾਕਲਪਕਸਤਾਨ ਨੂੰ ਉਜ਼ਬੇਕਿਸਤਾਨ ਦੇ ਸਭ ਤੋਂ ਮਾੜੇ ਖੇਤਰਾਂ ਵਿੱਚੋਂ ਇੱਕ ਬਣਾ ਦਿੱਤਾ ਹੈ। [3] ਇਹ ਖੇਤਰ ਹੁਣ ਔੜ ਤੋਂ ਬਹੁਤ ਪ੍ਰਭਾਵਿਤ ਹੈ, ਜਿਸ ਵਿੱਚ ਮੌਸਮ ਦੀਆਂ ਗੰਭੀਰ ਹਾਲਤਾਂ ਦਾ ਵੀ ਯੋਗਦਾਨ ਹੈ, ਪਰ ਇਸਦਾ ਮੁੱਖ ਕਾਰਨ ਸਿਰ ਦਰਿਆ ਅਤੇ ਅਮੂ ਦਰਿਆ ਦੇ ਪਾਣੀਆਂ ਦਾ ਰੁਖ਼ ਦੇਸ਼ ਦੇ ਪੂਰਬੀ ਹਿੱਸੇ ਵੱਲ ਕਰਨਾ ਹੈ। ਫ਼ਸਲਾਂ ਤੇ ਨਿਰਭਰ 48000 ਲੋਕ ਆਰਥਿਕ ਤੌਰ ਤੇ ਬਹੁਤ ਪ੍ਰਭਾਵਿਤ ਹੋਏ ਅਤੇ ਪੀਣਯੋਗ ਪਾਣੀ ਦੀ ਘਾਟ ਦੇ ਕਾਰਨ ਲੋਕਾਂ ਵਿੱਚ ਕਈ ਬਿਮਾਰੀਆਂ ਪੈਦਾ ਹੋ ਗਈਆਂ ਹਨ।[7]
ਭੂਗੋਲ
ਕਰਾਕਲਪਕਸਤਾਨ ਦਾ ਜ਼ਿਆਦਾਤਰ ਹਿੱਸਾ ਮਾਰੂਥਲ ਹੈ ਅਤੇ ਅਰਾਲ ਸਾਗਰ ਦੇ ਕੋਲ ਪੱਛਮੀ ਉਜ਼ਬੇਕਿਸਤਾਨ ਵਿੱਚ ਸਥਿਤ ਹੈ। ਇਹ ਅਮੂ ਦਰਿਆ ਦੀ ਹੇਠਲੇ ਬੇਟ ਵਿੱਚ ਪੈਂਦਾ ਹੈ।[1][7][8] It has an area of 164,900 km²[2] ਕਿਜ਼ਿਲ ਕੁਮ ਮਾਰੂਥਲ ਇਸਦੇ ਪੂਰਬ ਵਿੱਚ ਪੈਂਦਾ ਹੈ ਅਤੇ ਕਾਰਾ ਕੁਮ ਮਾਰੂਥਲ ਇਸਦੇ ਦੱਖਣ ਵਿੱਚ ਪੈਂਦਾ ਹੈ। ਇੱਕ ਪਹਾੜੀ ਪੱਧਰਾ ਮੈਦਾਨ ਪੱਛਮ ਵੱਲ ਕੈਸਪੀਅਨ ਸਾਗਰ ਤੱਕ ਜਾਂਦਾ ਹੈ।[5]
ਰਾਜਨੀਤੀ
ਕਰਾਕਲਪਕਸਤਾਨ ਦਾ ਗਣਰਾਜ ਮੂਲ ਰੂਪ ਨਾਲ ਇੱਕ ਸਿਰਮੌਰ ਰਾਜ ਹੈ ਅਤੇ ਉਜ਼ਬੇਕਿਸਤਾਨ ਦੇ ਸਬੰਧ ਵਿੱਚ ਲਏ ਜਾਣ ਵਾਲੇ ਫ਼ੈਸਲਿਆਂ ਲਈ ਇਸ ਕੋਲ ਵੀਟੋ ਪਾਵਰ ਵੀ ਹੈ। ਸੰਵਿਧਾਨ ਦੇ ਅਨੁਸਾਰ, ਕਰਾਕਲਪਕਸਤਾਨ ਅਤੇ ਉਜ਼ਬੇਕਿਸਤਾਨ ਵਿੱਚ ਗੱਲਬਾਤ ਨੂੰ ਸੰਧੀਆਂ ਅਤੇ ਸਮਝੌਤਿਆਂ ਨਾਲ ਜੋੜਿਆ ਜਾਂਦਾ ਹੈ ਅਤੇ ਮੱਤਭੇਦਾਂ ਨੂੰ ਸੁਲ੍ਹਾ-ਸਫ਼ਾਈ ਨਾਲ ਹੱਲ ਕੀਤਾ ਜਾਂਦਾ ਹੈ। ਇਸਦੇ ਸਾਥ ਛੱਡਣ ਦੇ ਅਧਿਕਾਰ ਨੂੰ ਉਜ਼ਬੇਕਿਸਤਾਨ ਦੀ ਵਿਧਾਨ ਸਭਾ ਦੀ ਵੀਟੋ ਪਾਵਰ ਦੁਆਰਾ ਸੀਮਿਤ ਕੀਤਾ ਗਿਆ ਹੈ।[2] ਉਜ਼ਬੇਕਿਸਤਾਨ ਦੇ ਸੰਵਿਧਾਨ ਵਿੱਚ ਧਾਰਾ 74, XVII ਅਧਿਆਏ ਵਿੱਚ ਇਹ ਲਿਖੀ ਹੋਈ ਹੈ: ਕਰਾਕਲਪਕਸਤਾਨ ਦੇ ਗਣਰਾਜ ਨੂੰ ਉਜ਼ਬੇਕਿਸਤਾਨ ਦੇ ਗਣਤੰਤਰ ਤੋਂ ਵੱਖ ਹੋਣ ਦਾ ਅਧਿਕਾਰ ਹੈ ਜਿਹੜਾ ਕਿ ਕਰਾਕਲਪਕਸਤਾਨ ਦੇ ਲੋਕਾਂ ਵੱਲੋਂ ਕਰਵਾਏ ਗਏ ਕੌਮੀ ਲੋਕਮਤ ਜਾਂ ਰੈਫ਼ਰੈਂਡਮ ਤੇ ਅਧਾਰਿਤ ਹੋਵੇਗਾ।
ਜਨਸੰਖਿਆ
ਕਰਾਕਲਪਕਸਤਾਨ ਦੀ ਅਬਾਦੀ ਤਕਰੀਬਨ 17 ਲੱਖ ਦੇ ਕਰੀਬ ਹੈ।[9] 2007 ਵਿੱਚ ਇਹ ਅੰਦਾਜ਼ਾ ਲਾਇਆ ਗਿਆ ਸੀ ਕਿ 4 ਲੱਖ ਲੋਕ ਕਰਾਕਲਪਾਕ ਨਸਲੀ ਸਮੂਹ ਨਾਲ ਸਬੰਧ ਰੱਖਦੇ ਹਨ, 4 ਲੱਖ ਲੋਕ ਉਜ਼ਬੇਕ ਹਨ ਅਤੇ 3 ਲੱਖ ਲੋਕ ਕਜ਼ਾਖ ਹਨ।[3] ਕਰਾਕਲਪਾਕ ਦਾ ਮਤਲਬ ਕਾਲਾ ਟੋਪ ਹੈ, ਪਰ ਸੋਵੀਅਤ ਯੂਨੀਯਨ ਦੇ ਸਮੇਂ ਇਹ ਸੱਭਿਆਚਾਰ ਲੱਗਭਗ ਲੁਪਤ ਹੋ ਗਿਆ ਅਤੇ ਹੁਣ ਕਾਲੇ ਟੋਪ ਦਾ ਮਤਲਬ ਅਗਿਆਤ ਹੈ।ਫਰਮਾ:Check ਕਰਾਕਲਪਾਕ ਭਾਸ਼ਾ ਕਜ਼ਾਖ ਭਾਸ਼ਾ ਦੇ ਉਜ਼ਬੇਕ ਭਾਸ਼ਾ ਨਾਲੋਂ ਬਹੁਤੀ ਨੇੜੇ ਮੰਨੀ ਜਾਂਦੀ ਹੈ।[10] ਇਹ ਭਾਸ਼ਾ ਸੋਵੀਅਤ ਸਮਿਆਂ ਵਿੱਚ ਆਧੁਨਿਕ ਸਿਰਿਲਿਕ ਵਿੱਚ ਲਿਖੀ ਜਾਂਦੀ ਸੀ ਅਤੇ 1966 ਤੋਂ ਇਸ ਭਾਸ਼ਾ ਨੂੰ ਲਾਤੀਨੀ ਲਿਪੀ ਵਿੱਚ ਲਿਖਿਆ ਜਾਣ ਲੱਗਾ ਹੈ।
ਰਾਜਧਾਨੀ ਨੁਕੁਸ ਤੋਂ ਬਿਨ੍ਹਾਂ, ਕਰਾਕਲਪਾਕ ਦੇ ਵੱਡੇ ਸ਼ਹਿਰ ਹਨ: ਖ਼ੋਜੇਲੀ (Russian: Ходжейли), ਸ਼ਿੰਬਾਈ (Шымбай), ਕੋਨੀਰਤ (Қоңырат) ਅਤੇ ਮੋਏਨਾਕ, ਜਿਹੜਾ ਅਰਾਲ ਸਾਗਰ ਦੀ ਇੱਕ ਬੰਦਰਗਾਹ ਸੀ, ਜਿਹੜੀ ਨਾਸਾ ਦੇੇ ਅਨੁਸਾਰ ਪੂਰਾ ਸੁੱਕ ਚੁੱਕਾ ਹੈ।
Other than the capital Nukus, large cities include Xojeli , Taxiatosh (Тахиаташ), Shimbai , Konirat and Moynaq (Муйнак), a former Aral Sea port now completely dried up according to NASA.
ਹਵਾਲੇ
- ↑ 1.0 1.1 ਕਿਤਾਬ-ਭਾਰਤੀ ਕਾਵਿ-ਸ਼ਾਸਤਰ ( ਡਾ.ਸ਼ੁਕਦੇਵ ਸ਼ਰਮਾ)
- ↑ 2.0 2.1 2.2 ਕਿਤਾਬ-ਭਾਰਤੀ ਕਾਵਿ-ਸ਼ਾਸਤਰ ( ਡਾ.ਸ਼ੁਕਦੇਵ ਸ਼ਰਮਾ)
- ↑ 3.0 3.1 3.2 3.3 ਕਿਤਾਬ-ਭਾਰਤੀ ਕਾਵਿ-ਸ਼ਾਸਤਰ ( ਡਾ.ਸ਼ੁਕਦੇਵ ਸ਼ਰਮਾ)
- ↑ 4.0 4.1 ਕਿਤਾਬ-ਭਾਰਤੀ ਕਾਵਿ-ਸ਼ਾਸਤਰ ( ਡਾ.ਸ਼ੁਕਦੇਵ ਸ਼ਰਮਾ)
- ↑ 5.0 5.1 ਕਿਤਾਬ-ਭਾਰਤੀ ਕਾਵਿ-ਸ਼ਾਸਤਰ ( ਡਾ.ਸ਼ੁਕਦੇਵ ਸ਼ਰਮਾ)
- ↑ ਕਿਤਾਬ-ਭਾਰਤੀ ਕਾਵਿ-ਸ਼ਾਸਤਰ ( ਡਾ.ਸ਼ੁਕਦੇਵ ਸ਼ਰਮਾ)
- ↑ 7.0 7.1 ਕਿਤਾਬ-ਭਾਰਤੀ ਕਾਵਿ-ਸ਼ਾਸਤਰ ( ਡਾ.ਸ਼ੁਕਦੇਵ ਸ਼ਰਮਾ)
- ↑ ਕਿਤਾਬ-ਭਾਰਤੀ ਕਾਵਿ-ਸ਼ਾਸਤਰ ( ਡਾ.ਸ਼ੁਕਦੇਵ ਸ਼ਰਮਾ)
- ↑ The State Committee of the Republic of Uzbekistan on Statistics
- ↑ Karakalpakstan: Uzbekistan’s latent conflict, January 6, 2012
- Pages using gadget WikiMiniAtlas
- Articles containing Karakalpak-language text
- Articles containing ਰੂਸੀ-language text
- Lang and lang-xx template errors
- Articles containing ਫ਼ਾਰਸੀ-language text
- ਬਿਨਾਂ ਸਰੋਤ ਵਾਲੇ ਬਿਆਨਾਂ ਵਾਲੇ ਲੇਖ
- Articles with unsourced statements from July 2016
- Articles with hatnote templates targeting a nonexistent page
- ਕਰਾਕਲਪਕਸਤਾਨ
- ਉਜ਼ਬੇਕਿਸਤਾਨ ਦੇ ਖੇਤਰ
- ਸੁਤੰਤਰ ਗਣਰਾਜ