ਸਮੱਗਰੀ 'ਤੇ ਜਾਓ

ਕਰਾਕਲਪਕਸਤਾਨ

ਗੁਣਕ: 43°10′N 58°45′E / 43.167°N 58.750°E / 43.167; 58.750
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

43°10′N 58°45′E / 43.167°N 58.750°E / 43.167; 58.750

ਕਰਾਕਲਪਕਸਤਾਨ ਦਾ ਗਣਰਾਜ

Qaraqalpaqstan Respublikası
Қарақалпақстан Республикасы
Республика Каракалпакстан
Flag of ਕਰਾਕਲਪਕਸਤਾਨ
Coat of arms of ਕਰਾਕਲਪਕਸਤਾਨ
ਝੰਡਾ ਹਥਿਆਰਾਂ ਦੀ ਮੋਹਰ
ਐਨਥਮ: ਕਰਾਕਲਪਕਸਤਾਨ ਦੇ ਗਣਰਾਜ ਦਾ ਰਾਸ਼ਟਰੀ ਗੀਤ
ਉਜ਼ਬੇਕਿਸਤਾਨ ਵਿੱਚ ਸਥਿਤੀ
ਉਜ਼ਬੇਕਿਸਤਾਨ ਵਿੱਚ ਸਥਿਤੀ
ਰਾਜਧਾਨੀਨੁਕੁਸNukus[1]
ਅਧਿਕਾਰਤ ਭਾਸ਼ਾਵਾਂ
ਵਸਨੀਕੀ ਨਾਮਕਰਾਕਲਪਾਕ
ਸਿਰਮੌਰ ਰਾਜ ਉਜ਼ਬੇਕਿਸਤਾਨ
ਸਰਕਾਰਉਜ਼ਬੇਕਿਸਤਾਨ ਦਾ ਸੁਤੰਤਰ ਗਣਰਾਜ[2]
• ਰਾਸ਼ਟਰਪਤੀ
ਮੂਸਾ ਯੇਰਨੀਯਾਜ਼ੋਵ
 ਸਿਰਮੌਰ ਉਜ਼ਬੇਕਿਸਤਾਨ ਦੇ ਵਿੱਚ
• ਕਰਾਕਲਪਾਕਾਂ ਦਾ ਪਹਿਲੀ ਵਾਰ ਜ਼ਿਕਰ
16ਵੀਂ ਸ਼ਤਾਬਦੀ[3]
• ਰੂਸੀ ਸਾਮਰਾਜ ਦੇ ਹਵਾਲੇ
1867[4]
5 ਦਿਸੰਬਰ 1936
• ਸਿਰਮੌਰ ਰਾਜ ਦੀ ਸਥਾਪਨਾ
14 ਦਿਸੰਬਰ 1990
• ਸੋਵੀਅਤ ਯੂਨੀਅਨ ਤੋਂ ਆਜ਼ਾਦੀ
21 ਦਿਸੰਬਰ 1991
25 ਦਿਸੰਬਰ 1991
ਖੇਤਰ
• ਕੁੱਲ
164,900 km2 (63,700 sq mi)
ਆਬਾਦੀ
• 2013 ਅਨੁਮਾਨ
1,711,800
• ਘਣਤਾ
7.5/km2 (19.4/sq mi)

ਕਰਾਕਲਪਕਸਤਾਨ (ਕਰਾਕਲਪਾਕ: [Qaraqalpaqstan] Error: {{Lang}}: text has italic markup (help) / Қарақалпақстан) ਸਰਕਾਰੀ ਤੌਰ ਤੇ ਕਰਾਕਲਪਕਸਤਾਨ ਦਾ ਗਣਰਾਜ (ਕਰਾਕਲਪਾਕ: [Qaraqalpaqstan Respublikası] Error: {{Lang}}: text has italic markup (help) / Қарақалпақстан Республикасы) ਉਜ਼ਬੇਕਿਸਤਾਨ ਦੇ ਵਿੱਚ ਇੱਕ ਸੁਤੰਤਰ ਗਣਰਾਜ ਹੈ। ਇਸਨੇ ਉਜ਼ਬੇਕਿਸਤਾਨ ਦੇ ਸਾਰੇ ਉੱਤਰ-ਪੱਛਮੀ ਹਿੱਸੇ ਨੂੰ ਘੇਰਿਆ ਹੋਇਆ ਹੈ। ਇਸਦੀ ਰਾਜਧਾਨੀ ਨੁਕੁਸ (Noʻkis / Нөкис) ਹੈ। ਕਰਾਕਲਪਕਸਤਾਨ ਦੇ ਗਣਰਾਜ ਦਾ ਖੇਤਰਫਲ 160000 ਵਰਗ ਕਿ.ਮੀ. ਹੈ। ਇਸਦੇ ਇਲਾਕੇ ਨੇ ਖ਼ਵਾਰਜ਼ਮ ਦੀ ਇਤਿਹਾਸਕ ਧਰਤੀ ਨੂੰ ਘੇਰਿਆ ਹੋਇਆ ਹੈ, ਹਾਲਾਂਕਿ ਫ਼ਾਰਸੀ ਸਾਹਿਤ ਵਿੱਚ ਇਸ ਖੇਤਰ ਨੂੰ ਕਾਤ Kāt (کات) ਕਿਹਾ ਗਿਆ ਹੈ।

ਇਤਿਹਾਸ

ਲਗਭਗ 500 BC ਤੋਂ 500 AD ਤੱਕ, ਕਰਾਕਲਪਕਸਤਾਨ ਦਾ ਖੇਤਰ ਸਿੰਜਾਈ ਦੇ ਕਾਰਨ ਖੇਤੀਬਾੜੀ ਵਿੱਚ ਪ੍ਰਫੁੱਲਿਤ ਸੀ।[5] ਕਰਾਕਲਪਾਕ ਜਿਹੜੇ ਕਿ ਸ਼ੁਰੂ ਤੋਂ ਹੀ ਇੱਜੜ ਚਾਰਨ ਵਾਲੇ ਅਤੇ ਮੱਛੀਆਂ ਫੜਨ ਵਾਲੇ ਲੋਕ ਮੰਨੇ ਜਾਂਦੇ ਹਨ, ਪਹਿਲੀ ਵਾਰ 16ਵੀਂ ਸਦੀ ਵਿੱਚ ਮੁੱਖ ਰੂਪ ਵਿੱਚ ਸਾਹਮਣੇ ਆਏ।[3] ਕਰਾਕਲਪਕਸਤਾਨ ਨੂੰ 1873 ਵਿੱਚ ਖਨਾਨ ਖੀਵਾ ਨੇ ਰੂਸੀ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ।[6] ਸੋਵੀਅਤ ਯੂਨੀਅਨ ਦੇ ਰਾਜ ਸਮੇਂ ਇਹ ਇੱਕ ਸੁਤੰਤਰ ਖੇਤਰ ਸੀ, ਜਿਸਤੋਂ ਬਾਅਦ ਇਸਨੂੰ 1936 ਵਿੱਚ ਉਜ਼ਬੇਕਿਸਤਾਨ ਵਿੱਚ ਸ਼ਾਮਿਲ ਕਰ ਲਿਆ ਗਿਆ।[4] ਇਹ ਖੇਤਰ 1960 ਤੋਂ 1970 ਤੱਕ ਆਪਣੇ ਚਰਮ ਉੱਤੇ ਸੀ ਜਦੋਂ ਕਿ ਅਮੂ ਦਰਿਆ ਤੋਂ ਸਿੰਜਾਈ ਦਾ ਪ੍ਰਬੰਧ ਫੈਲਣਾ ਸ਼ੁਰੂ ਹੋਇਆ ਸੀ।[ਹਵਾਲਾ ਲੋੜੀਂਦਾ] ਅੱਜਕੱਲ੍ਹ ਭਾਵੇਂ ਅਰਾਲ ਸਾਗਰ ਵਿੱਚ ਪਾਣੀ ਦੇ ਨਿਕਾਸ ਨੇ ਕਰਾਕਲਪਕਸਤਾਨ ਨੂੰ ਉਜ਼ਬੇਕਿਸਤਾਨ ਦੇ ਸਭ ਤੋਂ ਮਾੜੇ ਖੇਤਰਾਂ ਵਿੱਚੋਂ ਇੱਕ ਬਣਾ ਦਿੱਤਾ ਹੈ। [3] ਇਹ ਖੇਤਰ ਹੁਣ ਔੜ ਤੋਂ ਬਹੁਤ ਪ੍ਰਭਾਵਿਤ ਹੈ, ਜਿਸ ਵਿੱਚ ਮੌਸਮ ਦੀਆਂ ਗੰਭੀਰ ਹਾਲਤਾਂ ਦਾ ਵੀ ਯੋਗਦਾਨ ਹੈ, ਪਰ ਇਸਦਾ ਮੁੱਖ ਕਾਰਨ ਸਿਰ ਦਰਿਆ ਅਤੇ ਅਮੂ ਦਰਿਆ ਦੇ ਪਾਣੀਆਂ ਦਾ ਰੁਖ਼ ਦੇਸ਼ ਦੇ ਪੂਰਬੀ ਹਿੱਸੇ ਵੱਲ ਕਰਨਾ ਹੈ। ਫ਼ਸਲਾਂ ਤੇ ਨਿਰਭਰ 48000 ਲੋਕ ਆਰਥਿਕ ਤੌਰ ਤੇ ਬਹੁਤ ਪ੍ਰਭਾਵਿਤ ਹੋਏ ਅਤੇ ਪੀਣਯੋਗ ਪਾਣੀ ਦੀ ਘਾਟ ਦੇ ਕਾਰਨ ਲੋਕਾਂ ਵਿੱਚ ਕਈ ਬਿਮਾਰੀਆਂ ਪੈਦਾ ਹੋ ਗਈਆਂ ਹਨ।[7]


ਹਵਾਲੇ

  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Batalden
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Roeder
  3. 3.0 3.1 3.2 ਕਿਤਾਬ-ਭਾਰਤੀ ਕਾਵਿ-ਸ਼ਾਸਤਰ ( ਡਾ.ਸ਼ੁਕਦੇਵ ਸ਼ਰਮਾ)
  4. 4.0 4.1 ਕਿਤਾਬ-ਭਾਰਤੀ ਕਾਵਿ-ਸ਼ਾਸਤਰ ( ਡਾ.ਸ਼ੁਕਦੇਵ ਸ਼ਰਮਾ)
  5. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Bolton
  6. ਕਿਤਾਬ-ਭਾਰਤੀ ਕਾਵਿ-ਸ਼ਾਸਤਰ ( ਡਾ.ਸ਼ੁਕਦੇਵ ਸ਼ਰਮਾ)
  7. ਕਿਤਾਬ-ਭਾਰਤੀ ਕਾਵਿ-ਸ਼ਾਸਤਰ ( ਡਾ.ਸ਼ੁਕਦੇਵ ਸ਼ਰਮਾ)