ਸਮੱਗਰੀ 'ਤੇ ਜਾਓ

ਨਨਕਾਣਾ ਸਾਹਿਬ

ਗੁਣਕ: Coordinates: Unknown argument format
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

Coordinates: Unknown argument format
Invalid arguments have been passed to the {{#coordinates:}} function

ਨਨਕਾਣਾ ਸਾਹਿਬ
ﻧﻨﮑﺎﻧﮧ ﺻﺎﺣﺐ
ਗੁਰੂਦੁਆਰਾ ਜਨਮ ਅਸਥਾਨ ਸਾਹਿਬ, ਨਨਕਾਣਾ ਸਾਹਿਬ
ਦੇਸ਼ ਪਾਕਿਸਤਾਨ
ਪ੍ਰਾਂਤ ਪੰਜਾਬ
ਜਿਲ੍ਹਾ ਨਨਕਾਣਾ ਸਾਹਿਬ
ਜਨਸੰਖਿਆ 61,313 (2010)[1]
ਭਾਸ਼ਾ ਪੰਜਾਬੀ, ਉਰਦੂ, ਅੰਗਰੇਜੀ

ਨਨਕਾਣਾ ਸਾਹਿਬ ਪਾਕਿਸਤਾਨ ਵਿਚਲੇ ਪੰਜਾਬ ਦਾ ਇੱਕ ਸ਼ਹਿਰ ਹੈ। ਇਸਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਨਨਕਾਣਾ ਸਾਹਿਬ ਹੈ। ਲਾਹੌਰ ਤੋਂ ਇਹ ੮੦ (80) ਕਿਲੋਮੀਟਰ ’ਤੇ ਫੈਸਲਾਬਾਦ ਤੋਂ ੭੫ (75) ਕਿਲੋਮੀਟਰ ਦੇ ਫਾਸਲੇ ’ਤੇ ਹੈ। ਇਹਦਾ ਪੁਰਾਣਾ ਨਾਂ ਤਲਵੰਡੀ ਸੀ। ਇਹਨੂੰ ਰਾਇ ਭੋਇ ਦੀ ਤਲਵੰਡੀ ਅਤੇ ਰਾਇਪੁਰ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਸਿੱਖ ਧਰਮ ਦੀ ਨਿਉਂ ਰੱਖਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਪੈਦਾ ਹੋਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਹੀ ਇਸ ਸਥਾਨ ਦਾ ਨਾਮ ਨਨਕਾਣਾ ਸਾਹਿਬ ਪੈ ਗਿਆ। ਗੁਰਦੁਆਰਾ ਜਨਮ ਅਸਥਾਨ ਸਾਹਿਬ ਇਸੇ ਸ਼ਹਿਰ ਵਿੱਚ ਵਾਕਿਆ ਹੈ ਇਸ ਲਈ ਇਹ ਥਾਂ ਸਿੱਖਾਂ ਲਈ ਬੜੀ ਪਵਿੱਤਰ ਹੈ।

ਇਹ ਜਿਲ੍ਹਾ ਨਨਕਾਣਾ ਸਾਹਿਬ ਦਾ ਜਿਲ੍ਹਈ ਹੈੱਡਕਵਾਟਰ ਵੀ ਏ ’ਤੇ ਤਹਿਸੀਲ ਵੀ।