ਬਾਬਰਨਾਮਾ
ਦਿੱਖ


ਬਾਬਰਨਾਮਾ (ਚਗਤਾਈ /ਫ਼ਾਰਸੀ: بابر نامہ;´, ਸ਼ਬਦੀ ਮਤਲਬ: "ਬਾਬਰ ਦੀ ਕਿਤਾਬ" ਜਾਂ "ਬਾਬਰ ਦੀਆਂ ਚਿੱਠੀਆਂ"; ਜਾਂ ਤੁਜਕ-ਏ-ਬਾਬਰੀ) ਤੈਮੂਰ ਦੇ ਪੜਪੋਤਰੇ ਮੁਗ਼ਲ ਸਾਮਰਾਜ ਦੇ ਬਾਨੀ ਅਤੇ ਪਹਿਲੇ ਸਮਰਾਟ ਬਾਬਰ (1483–1530) ਦੀ ਸਵੈਜੀਵਨੀ ਹੈ। ਉਸ ਨੇ ਹਰ ਖੇਤਰ ਦੀ ਭੂਮੀ, ਰਾਜਨੀਤੀ, ਮਾਲੀ ਹਾਲਤ, ਕੁਦਰਤੀ ਮਾਹੌਲ, ਸ਼ਹਿਰਾਂ-ਇਮਾਰਤਾਂ, ਫਲਾਂ, ਜਾਨਵਰਾਂ ਆਦਿ ਦਾ ਬਿਓਰਾ ਦਿੱਤਾ ਹੈ। ਇਸ ਵਿੱਚ ਕੁੱਝ ਫਾਰਸੀ ਭਾਸ਼ਾ ਦੇ ਛੋਟੇ-ਮੋਟੇ ਛੰਦ ਵੀ ਆਉਂਦੇ ਹਨ, ਹਾਲਾਂਕਿ ਫਾਰਸੀ ਬੋਲਣ ਵਾਲੇ ਇਸਨੂੰ ਸਮਝਣ ਵਿੱਚ ਅਸਮਰਥ ਹਨ। ਬੇਸ਼ੱਕ ਚਗਤਾਈ ਭਾਸ਼ਾ ਵਿਲੁਪਤ ਹੋ ਚੁੱਕੀ ਹੈ ਆਧੁਨਿਕ ਉਜਬੇਕ ਭਾਸ਼ਾ ਉਸੇ ਦੀ ਵੰਸ਼ ਵਿੱਚੋਂ ਹੈ ਅਤੇ ਉਸਨੂੰ ਬੋਲਣ ਵਾਲੇ ਉਜਬੇਕ ਲੋਕ ਬਾਬਰਨਾਮਾ ਪੜ ਸਕਦੇ ਹਨ। ਇਸ ਕਿਤਾਬ ਨੂੰ ਚਗਤਾਈ ਅਤੇ ਉਜਬੇਕ ਭਾਸ਼ਾਵਾਂ ਦੇ ਸਾਹਿਤ ਦਾ ਇੱਕ ਮਹੱਤਵਪੂਰਣ ਅੰਗ ਮੰਨਿਆ ਜਾਂਦਾ ਹੈ। ਸਮਰਾਟ ਅਕਬਰ ਦੇ ਰਾਜ ਦੌਰਾਨ, ਹਿ. 998 (1589-90) ਵਿੱਚ, ਇੱਕ ਮੁਗਲ ਵਜੀਰ, ਅਬਦੁਲ ਰਹੀਮ ਨੇ ਪੂਰੀ ਤਰ੍ਹਾਂ ਫ਼ਾਰਸੀ ਅਨੁਵਾਦ ਕੀਤਾ ਸੀ,
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |