ਦਿਲਜਾਨ
ਦਿੱਖ
ਦਿਲਜਾਨ ਭਾਰਤੀ ਗਾਇਕ ਹੈ। ਦਿਲਜਾਨ ਪਾਕਿਸਤਾਨੀ ਅਤੇ ਭਾਰਤੀ ਅਸਲੀਅਤ ਪ੍ਰਦਰਸ਼ਨ ਸੰਗੀਤ ਪ੍ਰੋਗਰਾਮ ਸੁਰ ਕਸ਼ੇਤਰਾ ਵਿਚ ਪ੍ਰਤਿਯੋਗੀ ਸੀ ਅਤੇ ਫਾਇਨਲ ਵਿਚ ਪਾਕਿਸਤਾਨੀ ਗਾਇਕ ਨਾਬੀਲ ਸ਼ੌਕਤ ਅਲੀ ਤੋਂ ਪਛਾੜਿਆ ਗਿਆ।
ਨਿਜੀ ਜੀਵਨ
ਦਿਲਜਾਨ ਦਾ ਜਨਮ ਜਲੰਧਰ,(ਪੰਜਾਬ) ਵਿਚ ਮੱਧ ਵਰਗੀ ਪਰਿਵਾਰ 'ਚ ਹੋਇਆ।ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹਕੋਟੀ ਨੇ ਦਿਲਜਾਨ ਨੂੰ ਸੰਗੀਤ ਸਿਖਾਇਆ। ਇਸ ਨੇ ਅਸਲੀਅਤ ਪ੍ਰਦਰਸ਼ਨ ਸੰਗੀਤ ਪ੍ਰੋਗਰਾਮ "ਆਵਾਜ਼ ਪੰਜਾਬ ਦੀ" ਵਿਚ ਵੀ ਹਿੱਸਾ ਲਿਆ।
ਕਰੀਅਰ
ਦਿਲਜਾਨ ਪਟਿਆਲੇ ਘਰਾਣੇ ਦੀ ਪਰੰਪਰਾ ਨਾਲ ਨਾਲ ਜੁੜਿਆ ਹੋਇਆ ਹੈ। ਉਹ ਬਚਪਨ ਤੋਂ ਗਾਇਕ ਬਣਨਾ ਚਾਹੁੰਦਾ ਸੀ। ਪਾਕਿਸਤਾਨੀ ਅਤੇ ਭਾਰਤੀ ਅਸਲੀਅਤ ਪ੍ਰਦਰਸ਼ਨ ਸੰਗੀਤ ਪ੍ਰੋਗਰਾਮ ਸੁਰ ਕਸ਼ੇਤਰਾ ਵਿਚ ਪ੍ਰਤੀਯੋਗੀ ਬਣਿਆ। ਉਹ ਸਮੁੱਚੇ ਤੌਰ 'ਤੇ ਸਭ ਤੋਂ ਤੇਜ਼ ਰਨਰ-ਅਪ ਰਿਹਾ ਅਤੇ ਭਾਰਤ ਵੱਲੋਂ ਜੇਤੂ ਬਣਿਆ। ਪੰਜਾਬੀ ਗੀਤ ਗਾ ਕੇ ਉਸ ਨੇ ਸੰਗੀਤ ਜੱਜਾਂ ਸਾਹਮਣੇ ਵਿਸ਼ੇਸ਼ ਸਥਾਨ ਬਣਾਇਆ।
ਅਸਲੀਅਤ ਪ੍ਰਦਰਸ਼ਨ ਪ੍ਰੋਗਰਾਮ
| ਸਾਲ | ਪ੍ਰੋਗਰਾਮ | ਭੂਮਿਕਾ | ਚੈਨਲ | ਨੋਟ |
|---|---|---|---|---|
| 2012 | ਸੁਰ ਕਸ਼ੇਤਰਾ |
ਪ੍ਰਤੀਯੋਗੀt | ਕਲਰਸ ਅਤੇ ਜੀਈਓ ਟੀਵੀ | ਰਨਰ-ਅੱਪ |